
ਅਮਰੀਕਾ ‘ਚ ਰਹਿ ਰਹੇ ਅਨੇਕਾਂ ਪੰਜਾਬੀਆਂ ਦਾ ਸੁਪਨਾ ਇਸ ਦਿਨ ਹੋ ਜਾਵੇਗਾ ਚਕਨਾਚੂਰ
ਅਮਰੀਕਾ ਸਰਕਾਰ ਨੇ ਇੱਕ ਨਵੇਂ ਨਿਯਮ ਤਹਿਤ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਕੱਢਣ ਦਾ ਫ਼ੈਸਲਾ ਲਿਆ ਹੈ ,ਜਿਸ ਨਾਲ ਅਨੇਕਾਂ ਪੰਜਾਬੀਆਂ ਦਾ ਸੁਪਨਾ ਚਕਨਾਚੂਰ ਹੋ ਸਕਦਾ ਹੈ।ਅਮਰੀਕਾ ਸਰਕਾਰ ਵੱਲੋਂ 1 ਅਕਤੂਬਰ ਤੋਂ ਨਵਾਂ ਕਾਨੂੰਨ ਲਾਗੂ ਕਰਨ ਬਾਰੇ ਫ਼ੈਸਲਾ ਕੀਤਾ ਜਾ ਰਿਹਾ ਹੈ।ਜਿਸ ਤਹਿਤ ਜਿਨ੍ਹਾਂ ਦੀ ਅਮਰੀਕਾ ‘ਚ ਰਹਿਣ ਦੀ ਵੀਜਾ ਮਿਆਦ ਖਤਮ ਹੋ ਚੁੱਕੀ ਹੈ।ਉਨ੍ਹਾਂ ਨੂੰ 1 ਅਕਤੂਬਰ ਯਾਨੀ ਸੋਮਵਾਰ ਤੋਂ ਆਪਣੇ ਦੇਸ਼ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਜਿਨ੍ਹਾਂ ਦੀ ਵੀਜ਼ਾ ਵਧਾਉਣ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ ਜਾਂ ਕੁੱਝ ਕਾਰਨਾਂ ਕਰਕੇ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ ਉਨ੍ਹਾਂ ਨੂੰ ਅਮਰੀਕਾ ਛੱਡਣਾ ਪਵੇਗਾ।
ਅਮਰੀਕੀ ਫੈਡਰਲ ਏਜੰਸੀ ਨੇ H-1B ਵੀਜ਼ਾ ਧਾਰਕਾਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਰੋਜ਼ਗਾਰ ਦੇ ਲਿਹਾਜ਼ ਨਾਲ ਅਮਰੀਕਾ ‘ਚ ਰੁਕਣ ਲਈ ਵੀਜ਼ਾ ਮਿਆਦ ਵਧਾਉਣ ਦੀ ਬੇਨਤੀ ਦੇ ਨਾਲ-ਨਾਲ ਮਨੁੱਖਤਾਵਾਦੀ ਅਰਜ਼ੀਆਂ ਅਤੇ ਪਟੀਸ਼ਨਾਂ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।
ਦੱਸ ਦੇਈਏ ਕਿ ਵਿਭਾਗ ਵੱਲੋਂ ਉਨ੍ਹਾਂ ਲੋਕਾਂ ਨੂੰ ਨੋਟਿਸ ਦੇ ਕੇ ਤਲਬ ਕੀਤਾ ਜਾਵੇਗਾ ,ਜਿਨ੍ਹਾਂ ਦੀ ਵੀਜਾ ਮਿਆਦ ਜਾਂ ਵੀਜ਼ਾ ਵਧਾਉਣ ਦੀਆਂ ਅਰਜ਼ੀਆਂ ਖਾਰਿਜ ਕਰ ਹੋ ਗਈਆਂ ਸਨ।ਇਨ੍ਹਾਂ ‘ਚ ਵੱਡੀ ਗਿਣਤੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਹੈ।ਇਸ ਨਵੇਂ ਕਾਨੂੰਨ ਨਾਲ ਅਮਰੀਕਾ ‘ਚ ਰਹਿ ਰਹੇ ਭਾਰਤੀਆਂ ‘ਤੇ ਵੱਡਾ ਅਸਰ ਪੈ ਸਕਦਾ ਹੈ।
ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਜ਼ (USCIS) ਨੇ ਕਿਹਾ ਕਿ ਅਹੁਦੇ ਨੂੰ ਛੱਡਣ ਵਾਲੇ ਬਿਨੈਕਾਰਾਂ ਨੂੰ ਡਿਨਾਇਲ ਨੋਟਿਸ (ਬੇਨਤੀ ਪੱਤਰ ਖਾਰਿਜ਼ ਕੀਤੇ ਜਾਣ ਦੀ ਸੂਚਨਾ) ਭੇਜੇਗਾ ਕਿਉਂਕਿ ਕਾਨੂੰਨ ਦੇ ਤਹਿਤ ਜਿਨ੍ਹਾਂ ਦੇ ਬੇਨਤੀ ਪੱਤਰ ਖਾਰਿਜ਼ ਹੁੰਦੇ ਹਨ ਉਨ੍ਹਾਂ ਨੂੰ ਸਾਰੀ ਸੂਚਨਾ ਦੇਣੀ ਜ਼ਰੂਰੀ ਹੈ।
Be the first to comment