ਟੋਰਾਂਟੋ ਏਅਰਪੋਰਟ ‘ਤੇ ਏਅਰਲਾਈਨਸ ਮੁਲਾਜ਼ਮ ਦਾ ਡਾਂਸ ਵੀਡਿਓ ਵਾਇਰਲ
dance video viral
dance video viral

ਟੋਰਾਂਟੋ ਏਅਰਪੋਰਟ ‘ਤੇ ਏਅਰਲਾਈਨਸ ਦਾ ਮੁਲਾਜ਼ਮ ਦਾ ਡਾਂਸ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ਖਸ ਏਅਰਪੋਰਟ ਤੇ ਡਾਂਸ ਮੂਵਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਵੇਖੋ ਦੀਪਿਕਾ ਪਾਦੂਕੋਣ ਦੇ ਬਚਪਨ ਦੀਆਂ ਕੁਝ ਅਣਵੇਖੀਆਂ ਤਸਵੀਰਾਂ

ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਤੋਂ ਜਦੋਂ ਏਅਰਪੋਰਟ ‘ਤੇ ਡਾਂਸ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਜਦੋਂ ਟੋਰਾਂਟੋ ਏਅਰਪੋਰਟ ਤੋਂ ਜਹਾਜ਼ ਟੇਕ ਆਫ ਕਰਨ ਲੱਗਿਆ ਤਾਂ ਇੱਕ ਜਹਾਜ਼ ‘ਚ ਸਵਾਰ ਇੱਕ ਬੱਚਾ ਰੋਣ ਲੱਗ ਪਿਆ ।ਜਿਸ ਤੋਂ ਬਾਅਦ ਉਸ ਨੇ ਬੱਚੇ ਨੂੰ ਚੁੱਪ ਕਰਵਾਉਣ ਲਈ ਡਾਂਸ ਕੀਤਾ ਤਾਂ ਕਿ ਉਹ ਬੱਚਾ ਬਿਹਤਰ ਮਹਿਸੂਸ ਕਰੇ ।ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਕਈ ਨਿਊਜ਼ ਚੈਨਲ ‘ਤੇ ਇਹ ਵੀਡਿਓ ਸੁਰਖੀਆਂ ਬਣ ਚੁੱਕਿਆ ਹੈ ।