ਪਿੰਡ ਵਿੱਚ ਗਾਵਾਂ ਨਾਲ ਆਨੰਦ ਮਾਣਦੇ ਨਜ਼ਰ ਆਏ ਤੈਮੂਰ ਅਲੀ ਖ਼ਾਨ, ਵੇਖੋ ਵੀਡਿਓ

Written by Anmol Preet

Published on : March 13, 2019 6:19
taimur khan

ਅੱਜ ਆਪ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੇ ਮਸ਼ਹੂਰ ਕਿਡ ਤੈਮੂਰ ਅਲੀ ਖ਼ਾਨ ਦੀ ਜਿਹੜੇ ਆਪਣੀ ਕਿਊਟ ਅਦਾਵਾਂ ਕਰਕੇ ਸਭ ਦੇ ਹਰਮਨ ਪਿਆਰੇ ਬਣੇ ਹੋਏ ਹਨ | ਹਾਲ ਹੀ ‘ਚ ਸੈਫ਼ ਅਲੀ ਖ਼ਾਨ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਜੱਦੀ ਪਿੰਡ ਪਟੌਦੀ ਛੁੱਟੀਆਂ ਦਾ ਅਨੰਦ ਲੈਣ ਗਏ ਸਨ | ਜਿਸ ਦੇ ਚੱਲਦੇ ਉਨ੍ਹਾਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ |

 

View this post on Instagram

 

Our Prince is so happy in his hometown. #taimuralikhan

A post shared by Viral Bhayani (@viralbhayani) on

ਹਾਲ ਹੀ ‘ਚ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਤੈਮੂਰ ਅਲੀ ਖ਼ਾਨ ਗਾਵਾਂ ਦੇ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ | ਇਸ ਤੋਂ ਇਲਾਵਾ ਤੈਮੂਰ ਨੇ ਗਾਵਾਂ ਨੂੰ ਚਾਰਾ ਵੀ ਖਵਾਇਆ | ਵੀਡਿਓ ‘ਚ ਤੁਸੀਂ ਦੇਖ ਸਕਦੇ ਹੋ ਕਿ ਤੈਮੂਰ ਦੇ ਨਾਲ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਵੀ ਨਜ਼ਰ ਆ ਰਹੇ ਹਨ | ਤੈਮੂਰ ਦਾ ਇਹ ਕਿਊਟ ਸੁਭਾਅ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ |

 

View this post on Instagram

 

A post shared by Taimur Ali Khan (@taimuralikhanworld) on

ਇਸ ਤੋਂ ਪਹਿਲਾਂ ਸੈਫ਼ ਅਲੀ ਖ਼ਾਨ ਨੇ ਤੈਮੂਰ ਅਲੀ ਖ਼ਾਨ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਪਿੰਡ ਪਟੌਦੀ ਘੁੰਮਾਉਂਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ | ਪਿੰਡ ਦੇ ਲੋਕਾਂ ਨੇ ਇਹ ਸਾਰੇ ਪਲ ਆਪਣੇ-ਆਪਣੇ ਮੋਬਾਇਲ ਫੋਨਾਂ ਦੇ ਕੈਮਰਿਆਂ ‘ਚ ਕੈਦ ਕਰ ਲਏ ਹਨ | ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ | ਇਨ੍ਹਾਂ ਵੀਡੀਓਜ਼ ‘ਚ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਕੈਜੁਅਲ ਲੁੱਕ ‘ਚ ਨਜ਼ਰ ਆ ਰਹੇ ਹਨ |