ਗਾਇਕ ਹਰਦੀਪ ਦਾ ਨਵਾਂ ਗੀਤ ‘ਆਓ ਨੀ ਸਈਓ’ ਹੋਇਆ ਰਿਲੀਜ਼,ਵੇਖੋ ਵੀਡੀਓ 

Written by Shaminder k

Published on : February 18, 2019 1:35
ptc studio
ptc studio

ਪੀਟੀਸੀ ਸਟੂਡਿਓ ਅਤੇ ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਗਾਇਕ ਹਰਦੀਪ ਦਾ ਨਵਾਂ ਗੀਤ ‘ਆਓ ਨੀ ਸਈਓ’ । ਇਸ ਗੀਤ ਨੂੰ ਗਾਇਕ ਹਰਦੀਪ ਨੇ ਬੜੇ ਹੀ ਸੁਰੀਲੀ ਅਵਾਜ਼ ‘ਚ ਗਾਇਆ ਹੈ । ਇਸ ਗੀਤ ‘ਚ ਹੀਰ ਅਤੇ ਰਾਂਝੇ ਦੀ ਗੱਲ ਕੀਤੀ ਗਈ ਹੈ। ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਗੀਤ ‘ਚ ਇਹ ਵੀ ਵਿਖਾਇਆ ਗਿਆ ਹੈ ਕਿ ਜਦੋਂ ਤੱਕ ਹੀਰ ਨੂੰ ਰਾਂਝਾ ਉਸ ਨੂੰ ਨਹੀਂ ਮਿਲਿਆ ਉਦੋਂ ਤੱਕ ਉਹ ਉਦਾਸ ਸੀ ਪਰ ਹੁਣ ਉਸ ਨੂੰ ਰਾਂਝੇ ਦੇ ਰੂਪ ‘ਚ ਵਰ ਮਿਲ ਗਿਆ ਹੈ ਅਤੇ ਸਭ ਰਲ ਮਿਲ ਕੇ ਉਸ ਨੂੰ ਵਧਾਈ ਦੇਣ ।

ਹੋਰ ਵੇਖੋ :ਪੰਜਾਬ ਦੇ ਵਿਰਸੇ ਨੂੰ ਦਰਸਾਉਂਦਾ ਗੀਤ ਹੈ ‘ਸੰਗੀਤ’, ਵੇਖੋ ਵੀਡਿਓ

ਬਾਬਾ ਬੁੱਲ੍ਹੇ ਸ਼ਾਹ ਦੀ ਇਸ ਕਾਫ਼ੀ ਨੂੰ ਗਾਇਕ ਹਰਦੀਪ ਨੇ ਆਪਣੀ ਬਹੁਤ ਹੀ ਸ਼ਾਨਦਾਰ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਕਾਫ਼ੀ ਨੂੰ ਬਾਬਾ ਬੁੱਲ੍ਹੇ ਸ਼ਾਹ ਜੀ ਨੇ ਆਪਣੇ ਮੁਰਸ਼ਦ ਦੀ ਯਾਦ ‘ਚ ਲਿਖਿਆ ਸੀ । ਜਦੋਂ ਉਨ੍ਹਾਂ ਦਾ ਆਪਣੇ ਮੁਰਸ਼ਦ ਸ਼ਾਹ ਇਨਾਇਤ ਨਾਲ ਮੇਲ ਹੋਇਆ ਅਤੇ ਉਨ੍ਹਾਂ ਨੇ ਇਸ ਕਾਫ਼ੀ ਨੂੰ ਲਿਖਿਆ ਸੀ ।

ਹੋਰ ਵੇਖੋ :ਗੈਰੀ ਸੰਧੂ ਦੀਆਂ ਯਾਦਾਂ ‘ਚ ਵੱਸੇ ਹਨ ਗਾਇਕ ਸੋਨੀ ਪਾਬਲਾ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਯਾਦ ਕੀਤਾ ਪਾਬਲਾ ਨੂੰ ਗੈਰੀ ਸੰਧੂ ਨੇ

ptc studio song
ptc studio song

ਜਿਸ ਨੂੰ ਗਾਇਕ ਹਰਦੀਪ ਨੇ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਇਸ਼ਕ ਹਕੀਕੀ ਨੂੰ ਇਸ਼ਕ ਮਿਜਾਜ਼ੀ ਰੂਪ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਹਫ਼ਤੇ ਦੋ ਗੀਤ ਕੱਢੇ ਜਾ ਰਹੇ ਨੇ, ਸੋਮਵਾਰ ਅਤੇ ਵੀਰਵਾਰ। ਪੀਟੀਸੀ ਸਟੂਡਿਓ ਵੱਲੋਂ ਪੰਜਾਬੀ ਭਾਸ਼ਾ ਨੂੰ ਦੇਸ਼ ਵਿਦੇਸ਼ ‘ਚ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।

ptc studio new song
ptc studio new song