ਕਿਵੇਂ ਲੱਸੀ ਆਲੇ ਡੋਲੂ ਤੋਂ ਲਿਆ ਡਾਕੀਏ ਦਾ ਕੰਮ ਅੱਬੀ ਫਤਿਹਗੜੀਆ ਨੇਂ
ਪੰਜਾਬੀ ਗਾਇਕ ” ਅੱਬੀ ਫਤਿਹਗੜੀਆ ” ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਲੱਸੀ ਆਲਾ ਡੋਲੂ ” punjabi song | ਜਿੱਥੇ ਕਿ ਇਸ ਗੀਤ ਨੂੰ ” ਅੱਬੀ ਫਤਿਹਗੜੀਆ ” ਨੇਂ ਗਾਇਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ” ਅੱਬੀ ਫਤਿਹਗੜੀਆ ” ਦੁਆਰਾ ਹੀ ਲਿਖੇ ਗਏ ਹਨ | ਇਸ ਗੀਤ ਨੂੰ ਮਿਊਜ਼ਿਕ ” ਮਿਊਜ਼ਿਕ ਐਮਪਾਇਰ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਬਹੁਤ ਹੀ ਵਧੀਆ ਹੈ ਜਿਸਨੂੰ ਕਿ ” ਸੁਰਖਾਬ ਫਿਲਮਸ ” ਦੁਆਰਾ ਫਿਲਮਾਇਆ ਗਿਆ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਜਦੋ ਕਿ ਟੈਲੀਫੋਨ ਨਹੀਂ ਹੁੰਦੇ ਸਨ ਅਤੇ ਲੋਕ ਇੱਕ ਦੂਜੇ ਨੂੰ ਸੰਦੇਸ਼ ਦੇਣ ਲਈ ਚਿਠੀ ਦਾ ਇਸਤੇਮਾਲ ਕਰਦੇ ਸਨ |

ਪਿਆਰ ਕਰਨ ਵਾਲੇ ਲੜਕੇ ਲੜਕੀ ਨੂੰ ਵੀ ਚਿੱਟੀ ਰਹੀ ਹੀ ਇੱਕ ਦੂਜੇ ਨਾਲ ਗੱਲ ਕਰਦੇ ਸਨ | ਇਸ ਗੀਤ ਵਿੱਚ ਇਹ ਹੀ ਵਿਖਾਇਆ ਗਿਆ ਹੈ ਕਿ ਕਿਵੇਂ ਉਹ ਇੱਕ ਦੂਜੇ ਨੂੰ ਚਿਠੀ ਦੇਣ ਦੇ ਲਈ ਉਹ ਲੱਸੀ ਵਾਲੇ ਡੋਲੂ ਦਾ ਇਸਤੇਮਾਲ ਕਰਦੇ ਹਨ ਤਾਂ ਕਿ ਉਹਨਾਂ ਨੂੰ ਕੋਈ ਇੱਕ ਦੂਜੇ ਨੂੰ ਚਿਠੀ ਦਿੰਦੇ ਹੋਏ ਕੋਈ ਵੇਖ ਨਾ ਸਕੇ | ” ਅੱਬੀ ਫਤਿਹਗੜੀਆ ” ਨੂੰ ਗਾਇਕੀ ਦੇ ਨਾਲ ਨਾਲ ਗੀਤ ਲਿਖਣ ਦਾ ਵੀ ਬਹੁਤ ਸ਼ੋਂਕ ਹੈ | ਇਹਨਾਂ ਦੁਆਰਾ ਲਿਖੇ ਕਾਫੀ ਗੀਤ ਪੰਜਾਬੀ ਇੰਡਸਟਰੀ ਵਿੱਚ ਗੂੰਜਦੇ ਹਨ |