ਸਾਕ ਫਿਲਮ ਦੀ ਸ਼ੂਟਿੰਗ ‘ਚ ਅਦਾਕਾਰਾ ਦੀ ਮਸਤੀ,ਵੇਖੋ ਵੀਡਿਓ
ਸਾਕ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਚੱਲ ਰਹੀ ਹੈ । ਇਸ ਫਿਲਮ ‘ਚ ਮੁਖ ਭੂਮਿਕਾ ‘ਚ ਅਦਾਕਾਰਾ ਮੈਂਡੀ ਤੱਖੜ ਨਜ਼ਰ ਆਉਣਗੇ ਜਦਕਿ ਦੂਜੀ ਅਦਾਕਾਰਾ ਹੈ ਗੁਰਦੀਪ ਬਰਾੜ । ਇਹ ਦੋਵੇਂ ਅਦਾਕਾਰਾਂ ਸਾਕ ਦੇ ਸੈੱਟ ‘ਤੇ ਖੂਬ ਮਸਤੀ ਕਰ ਰਹੀਆਂ ਨੇ । ਗੁਰਦੀਪ ਬਰਾੜ ਵਿਦੇਸ਼ ਦੀ ਜੰਮਪਲ ਹੈ ਅਤੇ ਆਪਣੇ ਪੰਜਾਬ ਦੀ ਧਰਤੀ ‘ਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਜਦੋ ਨੇਹਾ ਕੱਕੜ ਦਾ ਗਾਉਂਦੇ ਹੋਏ ਨਿੱਕਲਿਆ ਹਾਸਾ, ਵੇਖੋ ਵੀਡੀਓ

ਇੱਕ ਥਾਂ ‘ਤੇ ਉਹ ਪਿੰਡ ‘ਚ ਜਿੱਥੇ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਉਥੇ ਪੀਂਘ ਝੁਟ ਰਹੀ ਹੈ । ਜਦਕਿ ਦੂਜੀ ਤਸਵੀਰ ‘ਚ ਉਨ੍ਹਾਂ ਦੀ ਫਿਲਮ ਦੇ ਸ਼ੂਟ ਦੀ ਹੈ ਜਿਸ ‘ਚ ਉਹ ਪੂਰੇ ਦੇਸੀ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਇਸ ਸਾਲ ਸੱਤ ਜੂਨ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ : ਜਾਣੋ ਕਾਰਨ ,ਕਿਉਂ ਨਹੀਂ ਇਸ ਲਈ ਵਿਆਹ ਨਹੀਂ ਕਰਵਾ ਰਹੇ ਸਲਮਾਨ ਖਾਨ ,ਵੇਖੋ ਵੀਡਿਓ

ਇਸ ਫਿਲਮ ‘ਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਜਦਕਿ ਮੁਕੁਲ ਦੇਵ ,ਸੋਨਪ੍ਰੀਤ ਜਵੰਦਾ ,ਦਿਲਾਵਰ ਸਿੱਧੂ ,ਰੁਪਿੰਦਰ ਰੂਪੀ ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ ।

 

gurdeep brar

ਇਸ ਤਸਵੀਰ ‘ਚ ਉਹ ਫਿਲਮ ਦੇ ਇੱਕ ਕਲਾਕਾਰ ਨਾਲ ਨਜ਼ਰ ਆ ਰਹੇ ਨੇ । ਸਾਕ ਫਿਲਮ ‘ਚ ਕੀ ਖਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਹਾਲ ਤਾਂ  ਇਸ ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ ।