ਕੈਨੇਡਾ ਤੋਂ ਅਮਰੀਕਾ ਜਾਂਦੇ ਆਦਮਪੁਰ ਦੇ ਇੱਕ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਸਾਲਾ ਬੱਚੇ ਸਮੇਤ 3 ਦੀ ਮੌਤ, 3 ਜ਼ਖਮੀ
adampur-based-punjabi-family-died-in-road-accident-in-canada

ਕੈਨੇਡਾ ਤੋਂ ਅਮਰੀਕਾ ਜਾਂਦੇ ਆਦਮਪੁਰ ਦੇ ਇੱਕ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਸਾਲਾ ਬੱਚੇ ਸਮੇਤ 3 ਦੀ ਮੌਤ, 3 ਜ਼ਖਮੀ

ਕੈਨੇਡਾ ਤੋਂ ਅਮਰੀਕਾ ਜਾਂਦੇ ਆਦਮਪੁਰ ਦੇ ਇੱਕ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਸਾਲਾ ਬੱਚੇ ਸਮੇਤ 3 ਦੀ ਮੌਤ, 3 ਜ਼ਖਮੀ

ਜਲੰਧਰ ਦੇ ਕਸਬਾ ਆਦਮਪੁਰ ਦੇ ਪਿੰਡ ਦਮੁੰਡਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ੩ ਲੋਕਾਂ ਦੀ ਕੈਨੇਡਾ ਤੋਂ ਅਮਰੀਕਾ ਜਾਂਦੇ ਸਮੇਂ ਇੱਕ ਦਰਦਨਾਕ ਸੜਕ ਦੁਰਘਟਨਾ ਵਿੱਚ ਮੌਤ ਹੋਣ ਦੀ ਖਬਰ ਹੈ।
adampur-based-punjabi-family-died-in-road-accident-in-canadaਇਹ ਖਬਰ ਮਿਲਣ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ।

ਹਾਦਸੇ ਦੇ ਸਮੇਂ ਕਾਰ ਵਿੱਚ ਪਰਿਵਾਰ ਦੇ ਕੁੱਲ 6 ਲੋਕ ਸਵਾਰ ਸਨ, ਜਿੰਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਸੜਕ ਹਾਦਸੇ ਵਿਚ ਮਾਰੇ ਗਏ 3 ਲੋਕਾਂ ‘ਚੋਂ ਇਕ ਛੇ ਸਾਲ ਦਾ ਬੱਚਾ ਸੀ।

ਮ੍ਰਿਤਕ ਉਪਿੰਦਰਜੀਤ ਦਾ ਪਰਿਵਾਰ ੨੦ ਸਾਲ ਤੋਂ ਕੈਲਗਰੀ ਸ਼ਹਿਰ ਵਿੱਚ ਰਹਿ ਰਿਹਾ ਸੀ, ਜਾਣਕਾਰੀ ਅਨੁਸਾਰ ਉਪਿੰਦਰਜੀਤ ਪਰਿਵਾਰ ਸਮੇਤ ਅਮਰੀਕਾ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ ਕਿ ਰਸਤੇ ਵਿੱਚ ਉਹਨਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾ ਗਈ, ਜਿਸ ਵਿਚ ਉਪਿੰਦਰਜੀਤ, ਉਹਨਾਂ ਦੀ ਮਾਂ ਅਤੇ ਬੇਟੇ ਦੀ ਮੌਤ ਹੋ ਗਈ ਅਤੇ ਪਤਨੀ, ਬੇਟੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
adampur-based-punjabi-family-died-in-road-accident-in-canadaਮ੍ਰਿਤਕਾਂ ਦੀ ਪਛਾਣ ਨਿਰਮਲ ਕੌਰ ਮਿਨਹਾਸ, ਉਪਿੰਦਰਜੀਤ ਸਿੰਘ ਮਿਨਹਾਸ ਅਤੇ ਉਪਿੰਦਰਜੀਤ ਸਿੰਘ ਦੇ ਪੁੱਤਰ ਮੇਹਰ ਪ੍ਰਤਾਪ ਸਿੰਘ ਮਿਨਹਾਸ ਵਜੋਂ ਹੋਈ ਹੈ।