ਕਿਊਬੈਕ ਵਿਖੇ ਗਰਮ ਟੱਬ ਵਿਚ ਬੇਹੋਸ਼ ਪਾਏ ਜਾਣ ਤੋਂ ਬਾਅਦ ਬਾਲਗਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ

Written by ptcnetcanada

Published on : April 30, 2018 12:27
ਕਿਊਬੈਕ ਵਿਖੇ ਗਰਮ ਟੱਬ ਵਿਚ ਬੇਹੋਸ਼ ਪਾਏ ਜਾਣ ਤੋਂ ਬਾਅਦ ਬਾਲਗਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
ਕਿਊਬੈਕ ਵਿਖੇ ਗਰਮ ਟੱਬ ਵਿਚ ਬੇਹੋਸ਼ ਪਾਏ ਜਾਣ ਤੋਂ ਬਾਅਦ ਬਾਲਗਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ

ਕਿਊਬਿਕ ਦੇ ਸਾਗੁਏਨੇ ਇਲਾਕੇ ਵਿੱਚ ਇੱਕ ਘਰ ਵਿੱਚ ਗਰਮ ਟੱਬ ‘ਚ ਬੇਹੋਸ਼ ਹੋਣ ਕਾਰਨ ਦੋ ਨੌਜਵਾਨ ਵਿਅਕਤੀ ਅਤੇ ਇੱਕ ਔਰਤ ਨੂੰ ਬੀਤੀ ਰਾਤ ਹਸਪਤਾਲ ਦਾਖਲ ਕਰਵਾਇਆ ਗਿਆ।

ਇੱਕ ਜਵਾਨ ਔਰਤ ਨੇ ਆਪਣੇ ਤਿੰਨ ਦੋਸਤਾਂ ਨੂੰ ਜਦੋਂ ਸ਼ਾਮ 7:20 ਵਜੇ ਦੇਖਿਆ ਤਾਂ ਨਾਗਰਿਕ ਸੁਰੱਖਿਆ ਦਫਤਰ ਨਾਲ ਸੰਪਰਕ ਕੀਤਾ।

ਸਾਗੁਏਨੇ ਨਾਗਰਿਕ ਸੁੱਰਖਿਆ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਸ਼ਰਾਬ ਅਤੇ ਸੰਭਵ ਤੌਰ ‘ਤੇ ਨਸ਼ਿਆਂ ਦੀ ਵਰਤੋਂ ਕੀਤੀ ਸੀ। ਉਹਨਾਂ ਕਿਹਾ ਕਿ ਗਰਮ ਟੱਬ ਇਨ੍ਹਾਂ ਪਦਾਰਥਾਂ ਦੇ ਪ੍ਰਭਾਵ ਨੂੰ ਤੇਜ਼ ਕਰ ਸਕਦੇ ਹਨ।

18, 19 ਅਤੇ 22 ਸਾਲ ਦੀ ਉਮਰ ਦੇ ਤਿੰਨੋ ਨੌਜਵਾਨਾਂ ਦਾ ਸ਼ਨੀਵਾਰ ਦੀ ਰਾਤ ਤੱਕ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਚਲ ਰਿਹਾ ਸੀ ਪਰ ਅਧਿਕਾਰੀਆਂ ਦੇ ਦੱਸਣ ਅਨੁਸਾਰ ਉਹਨਾਂ ਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਨਹੀਂ ਸੀ।