ਚੰਨ ਤੇ ਪਲਾਟ ਲੈਣ ਦੀਆਂ ਗੱਲਾਂ ਕਰ ਰਹੇ ਹਨ ਗੁਰਨਾਮ ਭੁੱਲਰ




ਦੱਸ ਦਈਏ ਕਿ ” ਤਰਸੇਮ ਜੱਸੜ ” punjabi singer ਦੀ ਆਉਣ ਵਾਲੀ ਪੰਜਾਬੀ ਫ਼ਿਲਮ ” ਅਫਸਰ ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ ” ਉਧਾਰ ਚੱਲਦਾ ” | ਜਿੱਥੇ ਕਿ ਇਸ ਗੀਤ ਨੂੰ ” ਗੁਰਨਾਮ ਭੁੱਲਰ ” ਅਤੇ ” ਨਿਮਰਤ ਖਹਿਰਾ ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ” ਅਰਜਨ ਢਿੱਲੋਂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪ੍ਰੀਤ ਹੁੰਦਲ ” ਦੁਆਰਾ ਦਿੱਤਾ ਗਿਆ ਹੈ | ਫ਼ਿਲਮ ਅਫਸਰ ਦਾ ਇਹ ਤੀਸਰਾ ਗੀਤ ਹੈ | ਇਸ ਗੀਤ ਵਿੱਚ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਵਿਖਾਇਆ ਗਿਆ ਹੈ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਤੇਰੇ ਪੱਲੇ ਤਾਂ ਕੁਝ ਹੈ ਨਹੀਂ ਤੇ ਤੂੰ ਚੰਨ ਤੇ ਪਲਾਟ ਲੈਣ ਦੀ ਸੋਚ ਰਿਹਾ ਹੈ ਇਸ ਗੀਤ ਵਿੱਚ ਗੁਰਨਾਮ ਭੁੱਲਰ ਅਤੇ ਹਿਮਾਸ਼ੀ ਖੁਰਾਣਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ |

ਇਸ ਫ਼ਿਲਮ ਦੇ ਇਸ ਤੋਂ ਪਹਿਲਾ ਵੀ ਦੋ ਗੀਤ ” ਸੁਨ ਸੋਹਣੀਏ ” ਅਤੇ ” ਇਸ਼ਕ ਜਿਹਾ ਹੋ ਗਿਆ ” ਰਿਲੀਜ ਹੋ ਚੁੱਕੇ ਹਨ ਅਤੇ ਉਹ ਵੀ ਬਹੁਤ ਹੀ ਰੋਮਾੰਟਿਕ ਗੀਤ ਹਨ | ਗੀਤ ” ਸੁਨ ਸੋਹਣੀਏ ” ਵਿੱਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖੈਰਾ ਦੇ ਮੰਗਣੇ ਦਾ ਦ੍ਰਿਸ਼ ਦਿਖਾਇਆ ਗਿਆ ਹੈ | ਇਸ ਗੀਤ ਨੂੰ ਰਣਜੀਤ ਬਾਵਾ ਅਤੇ ਨਿਰਮਾਤਾ ਖਹਿਰਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰੀਆਂ ਹੈ| ਜਿਥੇ ਇਸਦਾ ਮਿਊਜ਼ਿਕ ਜੈਦੇਵ ਕੁਮਾਰ ਵਲੋਂ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੇਹੱਦ ਖੂਬਸੂਰਤ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ |