ਰਿਫਿਊਜੀਆਂ ਬਾਰੇ ਟੋਰੀ ਸਰਕਾਰ ਦੇ ਬਿਆਨ ਉੱਤੇ ਇਮੀਗ੍ਰੇ਼ਸ਼ਨ ਮੰਤਰੀ ਅਹਿਮਦ ਹੁਸੈਨ ਨੇ ਜਤਾਇਆ ਇਤਰਾਜ਼
Ahmed Hussen criticizes Ontario Tory government’s language on asylum seekers
Ahmed Hussen criticizes Ontario Tory government’s language on asylum seekers

ਫੈਡਰਲ ਇਮੀਗ੍ਰੇ਼ਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ਓਂਟਾਰੀਓ ਦੀ ਟੋਰੀ ਸਰਕਾਰ ਦੇ ਉਸ ਬਿਆਨ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਰਫਿਊਜੀ ਸਟੇਟਸ ਦਾ ਦਾਅਵਾ ਕਰਨ ਵਾਲਿਆਂ ਨੂੰ ਗ਼ੈਰਕਾਨੂੰਨੀ ਬਾਰਡਰ ਕਰੌਸਰਜ਼ ਆਖਿਆ ਸੀ।

ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਦੇ ਬੁਲਾਰੇ ਨੇ ਮੀਡੀਆ ਨੂੰ ਭੇਜੇ ਬਿਆਨ ਵਿੱਚ ਆਖਿਆ ਸੀ ਕਿ ਪਿੱਛੇ ਜਿਹੇ ਪਨਾਹ ਹਾਸਲ ਕਰਨ ਵਾਲਿਆਂ ਦੇ ਵਧੇ ਹਜੂਮ ਕਾਰਨ ਟੋਰਾਂਟੋ ਵਿੱਚ ਘਰਾਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਤੋਂ ਇਲਾਵਾ ਓਂਟਾਰੀਓ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਫੈਡਰਲ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਬੀਤੇ ਦਿਨੀਂ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫੋਰਡ ਦੀ ਸ਼ਬਦਾਵਲੀ ਸਹੀ ਨਹੀਂ ਹੈ।

ਉਨ੍ਹਾਂ ਹੈਲੀਫੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪ੍ਰੀਮੀਅਰ ਫੋਰਡ ਦੇ ਇਸ ਬਿਆਨ ਨੂੰ ਲੈ ਕੇ ਉਹ ਕਾਫੀ ਚਿੰਤਤ ਹਨ। ਉਹਨਾਂ ਕਿਹਾ ਕਿ ਅਸੀਂ ਕੈਨੇਡੀਅਨ ਤੇ ਕੌਮਾਂਤਰੀ ਕਾਨੂੰਨ ਅਪਲਾਈ ਕਰ ਰਹੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਅਜਿਹੇ ਮੁੱਦਿਆਂ ਉੱਤੇ ਸਰਕਾਰ ਦੇ ਸਾਰੇ ਪੱਧਰ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।