ਏਅਰਪੋਰਟ ਸਮਝੌਤੇ ਦੇ ਭਾਈਵਾਲਾਂ ਵੱਲੋਂ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਲਈ ਵਧੇਰੇ ਆਵਾਜਾਈ ਸੰਪਰਕ ਦੀ ਘੋਸ਼ਣਾ

ਏਅਰਪੋਰਟ ਸਮਝੌਤੇ ਦੇ ਭਾਈਵਾਲਾਂ ਵੱਲੋਂ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਲਈ ਵਧੇਰੇ ਆਵਾਜਾਈ ਸੰਪਰਕ ਦੀ ਘੋਸ਼ਣਾ
ਏਅਰਪੋਰਟ ਸਮਝੌਤੇ ਦੇ ਭਾਈਵਾਲਾਂ ਵੱਲੋਂ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਲਈ ਵਧੇਰੇ ਆਵਾਜਾਈ ਸੰਪਰਕ ਦੀ ਘੋਸ਼ਣਾ

ਅਪ੍ਰੈਲ 26, 2018

ਅੱਜ, ਦ ਸਿਟੀ ਆਫ ਲੇਡਕ, ਲੇਡਕ ਕਾਊਂਟੀ, ਦ ਸਿਟੀ ਆਫ ਐਡਮੰਟਨ ਅਤੇ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ (ਈ.ਆਈ.ਏ.) ਨੇ ਈ.ਆਈ.ਏ. ਨੂੰ ਆਉਣ-ਜਾਣ ਦੇ ਕਈ ਨਵੇਂ ਅਤੇ ਵਿਸਤ੍ਰਿਤ ਰੂਟਾਂ ਬਾਰੇ ਐਲਾਨ ਕੀਤਾ ਹੈ, ਜੋ ਇਸ ਦੇ ਰੁਜ਼ਗਾਰ ਅਤੇ ਮੰਜ਼ਿਲ ਕੇਂਦਰ ਵਜੋਂ ਸਥਾਪਤੀ ਲਈ ਮਹੱਤਵਪੂਰਨ ਰੋਲ ਨਿਭਾਉਣਗੇ।

ਮਈ ਤੋਂ, ਈ.ਆਈ.ਏ. ਦਾ ਪ੍ਰੀਮੀਅਮ ਆਊਟਲੇਟ ਕੁਲੈਕਸ਼ਨ ਲਈ ਲੇਡਕ ਟਰਾਂਜ਼ਿਟ ਰੂਟ 10 ਕਾਰਜਸ਼ੀਲ ਹੋ ਜਾਵੇਗਾ। ਈਟੀਐਸ ਰੂਟ 747 ਈ.ਆਈ.ਏ. ਪ੍ਰੀਮੀਅਮ ਆਊਟਲੇਟ ਕੁਲੈਕਸ਼ਨ ਵਿੱਚ ਇੱਕ ਠਹਿਰਾਅ ਜੋੜੇਗਾ, ਜੋ ਸੈਂਚੁਰੀ ਪਾਰਕ ਐੱਲਆਰਟੀ ਸਟੇਸ਼ਨ ਅਤੇ ਈ.ਆਈ.ਏ. ਮੁੱਖ ਟਰਮੀਨਲ ਵਿਚਕਾਰ ਨਿਯਮਤ ਐਕਸਪ੍ਰੈੱਸ ਬਸ ਸੇਵਾ ਤੋਂ ਇਲਾਵਾ ਹੋਵੇਗਾ। ਈਟੀਐਸ $ 10 ਤੋਂ $ 5, ਜਾਂ ਦੋ ਈਟੀਐਸ ਟਿਕਟਾਂ ਦੀਆਂ ਕੀਮਤਾਂ ਘਟਾ ਦੇਵੇਗੀ। ਈ.ਆਈ.ਏ. ਮੁੱਖ ਟਰਮੀਨਲ, ਪ੍ਰੀਮੀਅਮ ਆਊਟਲੇਟ ਕੁਲੈਕਸ਼ਨ ਈ.ਆਈ.ਏ., ਰੋਜ਼ਨੌ ਟ੍ਰਾਂਸਪੋਰਟ, ਐਰੋਟਰਮ ਬਿਲਡਿੰਗ, ਬੀਬੀਈ ਵੇਅਰਹਾਊਸ ਅਤੇ ਦ ਸਟਾਰਜ਼ ਹੈਂਗਰ ਵਿਚਕਾਰ ਇੱਕ ਅਲੱਗ ਤੋਂ ਮੁਫ਼ਤ ਸ਼ਟਲ ਵੀ ਸ਼ੁਰੂ ਕਰੇਗੀ। ਆਵਾਜਾਈ ਦੇ ਇਹ ਸਾਰੇ ਵਿਕਲਪ ਈਆਈਏ ਮੁੱਖ ਟਰਮੀਨਲ, ਅਤੇ ਦਰਵਾਜ਼ਾ 8 ਦੇ ਬਾਹਰ ਤੋਂ ਪ੍ਰਵੇਸ਼ਯੋਗ ਹੋਣਗੇ।

ਕਿਰਾਏ ਦੇ ਹੋਰ ਬਹੁਤ ਸਾਰੇ ਬਦਲਾਅ 1 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਲਾਗੂ ਹੋ ਜਾਣਗੇ। ਯੂਪਾਸ ਹੋਲਡਰ ਆਪਣੇ ਯੂਪਾਸ ਰਾਹੀਂ ਈਟੀਐਸ ਰੂਟ 747 ਤੱਕ ਪਹੁੰਚਣ ਦੇ ਯੋਗ ਹੋਣਗੇ, ਅਤੇ ਲੇਡਕ ਟਰਾਂਜ਼ਿਟ ਗਾਹਕ ਰੂਟ 747 ਅਤੇ ਲੇਡਕ ਟ੍ਰਾਂਜਿਟ ਵਿਚਕਾਰ ਬਿਨਾ ਕਿਸੇ ਹੋਰ ਕਿਰਾਏ ਦੇ ਟਰਾਂਸਫਰ ਕਰਨ ਦੇ ਯੋਗ ਹੋਣਗੇ।

ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਦੇ ਪ੍ਰਧਾਨ ਅਤੇ ਸੀਈਓ ਟੋਮ ਰੂਥ ਦਾ ਕਹਿਣਾ ਹੈ ਕਿ “ਈ.ਆਈ.ਏ. ਖੇਤਰ ਦੀ ਆਰਥਿਕਤਾ ਦਾ ਇੱਕ ਅਨਿੱਖੜਵਾਂ ਅੰਗ ਹੈ। ਅਸੀਂ ਸਾਰੇ ਆਲੇ ਦੁਆਲੇ ਦੀਆਂ ਮਿਊਨਿਸਪਲਟੀਆਂ ਦੇ ਨਾਲ ਇੱਕ ਸ਼ਾਨਦਾਰ ਲੰਬੇ ਸਮੇਂ ਦੇ ਕਾਇਮ ਰਹਿਣ ਵਾਲੇ ਰਿਸ਼ਤੇ ਨਾਲ ਚੱਲਦੇ ਹਾਂ। “ਇੱਕ ਨਾ ਮੁਨਾਫ਼ੇ ਵਾਲੀ ਸੰਸਥਾ ਵਜੋਂ ਸਾਡੀ ਹੋਂਦ ਸਾਡੇ ਖੇਤਰ ਦੇ ਆਰਥਿਕ ਵਿਕਾਸ ਦੇ ਵਾਧੇ ਲਈ ਜ਼ਰੂਰੀ ਹੈ, ਅਸੀਂ ਨੌਕਰੀਆਂ ਦੇ ਨਿਰਮਾਣ, ਆਰਥਿਕ ਵਿਕਾਸ ਅਤੇ ਰਿਸ਼ਤਿਆਂ ਦੇ ਨਿਰਮਾਣ ਕਰਨ ਲਈ ਵਚਨਬੱਧ ਹਾਂ ਜੋ ਆਉਣ ਵਾਲੇ ਕਈ ਸਾਲਾਂ ਤੋਂ ਸਾਰੇ ਧਿਰਾਂ ਲਈ ਲਾਭਕਾਰੀ ਹੋਣਗੇ। ਆਸ-ਪਾਸ ਅਤੇ ਹਵਾਈ ਅੱਡਿਆਂ ਦੇ ਵਧੇ ਹੋਏ ਆਵਾਜਾਈ ਸਬੰਧ, ਮੌਲਿਕ ਸਾਂਝੇਦਾਰੀ ਦੇ ਫਤਵੇ ਨੂੰ ਅੱਗੇ ਵਧਾਉਣ ਵੱਲ੍ਹ ਇੱਕ ਜ਼ਰੂਰੀ ਕਦਮ ਹਨ ”

ਸਿਟੀ ਆਫ ਲੇਡਕ ਦੇ ਮੇਅਰ ਬੌਬ ਯੰਗ ਨੇ ਕਿਹਾ ਕਿ “ਸਾਡੇ ਨਾਗਰਿਕਾਂ ਦੀ ਇੱਕ ਵੱਡੀ ਗਿਣਤੀ ਈ.ਆਈ.ਏ. ਅਤੇ ਨਵੇਂ ਵਿਕਾਸ ਕਾਰਜਾਂ ਦੇ ਨਾਲ ਕੰਮ ਕਰਦੀ ਹੈ, ਇਹ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਨਾਗਰਿਕ ਸਾਡੇ ਆਵਾਜਾਈ ਦੀਆਂ ਨਵੀਆਂ ਸੇਵਾਵਾਂ ਰਾਹੀਂ ਨਵੇਂ ਵਿਕਾਸ ਦੀ ਵਰਤੋਂ ਕਰ ਸਕਣ.” “ਮੌਲਿਕ ਭਾਈਵਾਲੀ ਅਤੇ ਖੇਤਰੀ ਸਹਿਯੋਗ ਸਾਨੂੰ ਮਹੱਤਵਪੂਰਣ ਗੱਲਬਾਤ ਵੱਲ੍ਹ ਤੋਰਦਾ ਹੈ, ਜਿਸ ਨਾਲ ਨਾ ਸਿਰਫ਼ ਸਾਡੇ ਵਸਨੀਕਾਂ ਨੂੰ ਲਾਭ ਮਿਲਦਾ ਹੈ ਬਲਕਿ ਇਸ ਖੇਤਰ ਦੀ ਲੰਮੀ ਮਿਆਦ ਦੀ ਸਫਲਤਾ ਲਈ ਵੀ ਲਾਭਕਾਰੀ ਹੈ।

ਲੇਡਕ ਕਾਊਂਟੀ ਦੇ ਮੇਅਰ ਤਾਨੀ ਡੋਬਲਾਂਕੋ ਨੇ ਕਿਹਾ ਕਿ “ਸਾਨੂੰ ਮਿਲਵਰਤਨ ਭਾਵਨਾ ਤੇ ਮਾਣ ਹੈ, ਜੋ ਏਅਰਪੋਰਟ ਸਮਝੌਤੇ ਦੀ ਭਾਈਵਾਲੀ ਦੁਆਰਾ ਦ੍ਰਿਸ਼ਟੀਮਾਨ ਹੋਇਆ ਹੈ। ਮਿਲ ਕੇ ਕੰਮ ਕਰਨਾ ਸਾਡੇ ਇਲਾਕੇ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਹੈ, ਅਤੇ ਈਆਈਏ ਵਰਗੇ ਮਹੱਤਵਪੂਰਣ ਆਰਥਿਕ ਚਾਲਕਾਂ ਦੀ ਸਫਲਤਾ ਲਈ ਜ਼ਰੂਰੀ ਵੀ ਹੈ।
ਹਵਾਈ ਅੱਡੇ ਅਤੇ ਆਲੇ ਦੁਆਲੇ ਦੇ ਵਾਧੇ ਦੇ ਵਧੇ ਹੋਏ ਆਵਾਜਾਈ ਸੰਪਰਕ ਨਾਲ ਪੂਰੇ ਖੇਤਰ ਨੂੰ ਲਾਭ ਹੋਵੇਗਾ ਅਤੇ ਈ.ਆਈ.ਏ. ਦੇ ਦਾਰੋਮਦਾਰ ਨੂੰ ਵਿਸ਼ਵ ਪੱਧਰੀ ਹਵਾਈ ਅੱਡੇ ਵਜੋਂ ਸਥਾਪਤੀ ਵਿੱਚ ਮਦਦ ਮਿਲੇਗੀ. ”

ਐਡਮੰਟਨ ਦੇ ਮੇਅਰ ਡੌਨ ਆਈਵੈਸਨ ਨੇ ਕਿਹਾ, “ਇਕਰਾਰਨਾਮੇ ਦੀ ਭਾਈਵਾਲੀ ਨੇ ਇਸ ਖੇਤਰ ਨੂੰ ਨਵੀਨਤਾ ਅਤੇ ਵਾਧਾ ਦਿੱਤਾ ਹੈ ਅਤੇ ਈ.ਆਈ.ਏ. ਨੂੰ ਵਿਸ਼ਵ ਪੱਧਰੀ ਨਿਵੇਸ਼ ਸਥਾਨ ਬਣਨ ਦਾ ਵੀ ਮੌਕਾ ਦਿੱਤਾ ਹੈ। ਅਸੀਂ ਈ.ਆਈ.ਏ. ਨੂੰ ਵਧੀ ਹੋਈ ਆਵਾਜਾਈ ਪਹੁੰਚ ਰਾਹੀਂ ਸਾਂਝੇਦਾਰੀ ਦੇ ਸਮੂਹਿਕ ਲਾਭ ਪਹਿਲਾਂ ਤੋਂ ਹੀ ਵੇਖ ਰਹੇ ਹਾਂ।
ਤੋਲਮੋਲ ਕਰਨ ਅਤੇ ਸਾਂਝੇਦਾਰੀ ਨਿਵੇਸ਼ ਸਹਿਤ ਸਾਂਝੇ ਮੁਨਾਫ਼ੇ ਖੱਟਣ ਦੀ ਸਾਡੀ ਨਿਰੰਤਰ ਸਮਰੱਥਾ ਸਾਡੀ ਸਮੂਹਿਕ ਖੁਸ਼ਹਾਲੀ ਅਤੇ ਐਡਮੰਟਨ ਮੈਟਰੋਪੋਲੀਟਨ ਖੇਤਰ ਦੀ ਕਾਮਯਾਬੀ ਲਈ ਜ਼ਰੂਰੀ ਹੈ। ”

2017 ਵਿੱਚ, ਈ.ਆਈ.ਏ. ਦਾ ਆਰਥਿਕ ਪ੍ਰਭਾਵ $ 3.2 ਬਿਲੀਅਨ ਦਾ ਸੀ, ਅਤੇ ਇਹ ਆਂਕੜੇ ਲਗਾਤਾਰ ਵਧਣਗੇ ਕਿਉਂਕਿ ਹਵਾਈ ਅੱਡਾ ਨਵੇਂ ਯਾਤਰੀਆਂ ਅਤੇ ਮਾਲ ਸੇਵਾਵਾਂ ਵਿੱਚ ਵਾਧਾ ਕਰਦਾ ਹੈ। ਸਾਰੇ ਧਿਰਾਂ ਲਈ ਸਫਲਤਾ ਦੀ ਪਛਾਣ ਕਰਕੇ ਏਅਰਪੋਰਟ ਸਮਝੌਤੇ ਦੀ ਭਾਈਵਾਲੀ ਇੱਕ ਨਵਾਂ ਮਿਲਵਰਤਨ ਭਰਿਆ ਮਾਡਲ ਤਿਆਰ ਕਰਦੀ ਹੈ ਜੋ ਸਾਂਝਾ ਖ਼ਰਚਿਆਂ ਅਤੇ ਸਾਂਝੇ ਮੁਨਾਫ਼ਿਆਂ ਦੇ ਆਧਾਰ ਤੋਂ ਸ਼ੁਰੂ ਹੁੰਦੀ ਹੈ। ਇਸ ਸਫਲਤਾ ਨੂੰ ਤਰਜੀਹ ਦੇ ਕੇ, ਧਿਰਾਂ ਸਿਰਫ ਐਡਮੰਟਨ ਮੈਟਰੋਪੋਲੀਟਨ ਖੇਤਰ ਦੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਹੀ ਨਹੀਂ ਪਾਉਣਗੀਆਂ, ਬਲਕਿ ਇਸ ਵਿੱਚ ਭਵਿੱਖ ਵਿੱਚ ਇਸ ਤਰ੍ਹਾਂ ਦੇ ਸਹਿਯੋਗ ਲਈ ਇੱਕ ਨਵੇਂ ਆਦਰਸ਼ ਦੀ ਸੰਭਾਵਨਾ ਵੀ ਹੋਵੇਗੀ।

ਵਧੇਰੇ ਜਾਣਕਾਰੀ ਲਈ –
edmonton.ca/annexation
leduc-county.com/annexation

ਮੀਡੀਆ ਸੰਪਰਕ –
ਸ਼ੈਰਲ ਔਕਸਫੋਰਡ
ਮੇਅਰ ਡੌਨ ਇਵੇਸਨ ਦੇ ਮੀਡੀਆ ਸੰਬੰਧ ਮੈਨੇਜਰ
780 289 7762

ਲਿੰਡਸੇ ਚੈਂਬਰਜ਼
ਸੰਚਾਰ ਸਹਿਯੋਗੀ
ਲੇਡਕ ਕਾਉਂਟੀ
587-785-7149

ਨਿੱਕੀ ਬੂਥ
ਸੰਗਠਿਤ ਸੰਚਾਰ ਸਹਿਯੋਗੀ
ਸਿਟੀ ਔਫ ਲੇਡਕ
780-340-7483

ਕ੍ਰਿਸ ਸ਼ੋਦਨ
ਸੀਨੀਅਰ ਸਲਾਹਕਾਰ
ਸੰਗਠਿਤ ਸੰਚਾਰ
ਈਆਈਏ
780-700-3596