ਗਰੀਬ ਪਰਿਵਾਰਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ ਗਾਇਕ ” ਏ ਕੇਅ ” ਆਪਣੇ ਨਵੇਂ ਗੀਤ ” ਸੇਕ ਲੈਣ ਦੇ ” ਚ




” ਡੋਰਾਂ ਉਸ ਰੱਬ ਤੇ , ਦੀ ਲੋਸਟ ਲਾਈਫ , ਬ੍ਰਾਉਨ ਬੁਆਏ ” punjabi song ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ” ਏ ਕੇਅ ” ਇਕ ਹੋਰ ਨਵਾਂ ਗੀਤ ” ਸੇਕ ਲੈਣ ਦੇ ” ਰਿਲੀਜ ਹੋ ਚੁੱਕਾ ਹੈ | ਕੁਝ ਦਿਨ ਪਹਿਲਾ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਫੈਨਸ ਇਸ ਗੀਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ |

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਅਸਲ ਇਨਸਾਨ ਉਹ ਹੁੰਦਾ ਹੈ ਜੋ ਕਿ ਦੂਜਿਆਂ ਲਈ ਜਿਉਂਦਾ ਹੈ ਅਤੇ ਜਰੂਰਤ ਮੰਦਾ ਦੀ ਮਦਦ ਕਰਦਾ ਹੈ ਕੁਝ ਇਸ ਤਰਾਂ ਦਾ ਹੀ ਵਿਖਾਇਆ ਹੈ ” ਏ ਕੇਅ ” ਨੇ ਆਪਣੇ ਨਵੇਂ ਗੀਤ ” ਸੇਕ ਲੈਣ ਦੇ ” ਵਿੱਚ ਕਿ ਉਹ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਵਿੱਚ ਜਾ ਜਾ ਕੇ ਉਹਨਾਂ ਦੀ ਮਦਦ ਕਰ ਰਿਹਾ ਹੈ |” ਏ ਕੇਅ ” ਨੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਸਾਂਝੀ ਕਰਕੇ ਇਸ ਗੀਤ ਦੇ ਰਿਲੀਜ ਹੋਣ ਬਾਰੇ ਜਾਣਕਾਰੀ ਦਿੱਤੀ | ਜਿੱਥੇ ਕਿ ਇਸ ਗੀਤ ਨੂੰ ” ਏ ਕੇਅ ” ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਉਥੇ ਇਸ ਗੀਤ ਦੇ ਬੋਲ ” ਮੀਤ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੀ ਕਿਡ ” ਨੇ ਦਿੱਤਾ ਹੈ | ” ਏ ਕੇਅ ” ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਫੈਨਸ ਵੱਲੋਂ ਕਾਫੀ ਪਿਆਰ ਮਿਲੇਗਾ |

” ਏ ਕੇਅ ” ਇਸ ਤੋਂ ਪਹਿਲਾ ਵੀ ਕਾਫੀ ਸਾਰੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਵੇਂ ਕਿ ” ਬ੍ਰਾਉਨ ਬੁਆਏ , ਚੰਗਾ ਮਾੜਾ ਟਾਈਮ , ਹਾਂ ਨਾਂ ਕਰੇ ” ਆਦਿ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ | ਕੁਝ ਮਹੀਨੇ ਪਹਿਲਾ ਇਹਨਾਂ ਦਾ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਹੰਝੂ ” ਅਤੇ ਇਸ ਗੀਤ ਨੂੰ ਵੀ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ ਦੱਸ ਦਈਏ ਕਿ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 10 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਹ ਇਕ ਸੈਡ ਗੀਤ ਹੈ |