ਮੈਨੂੰ ਤੇਰਾ ਪਿਆਰ ਚਾਹੀਦਾ ਰੱਖ ਦੌਲਤਾਂ ਤੇਰੀਆਂ ਤੇਰੇ ਕੋਲੇ, ਅਖਿਲ
ਖੁਆਬ, ਰੰਗ ਗੋਰਾ ,ਗਾਨੀ ,ਤੇਰੀ ਕਮੀ ” ਆਦਿ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਣਾ ਚੁੱਕੇ ਹਨ ਪੰਜਾਬੀ ਗਾਇਕ akhil ” ਅਖਿਲ ” | ਅੱਜ ਅਸੀਂ ਗੱਲ ਕਰਨ ਜਾ ਰਹੇ ਅਖਿਲ ਦੇ ਨਵੇਂ ਗੀਤ ” ਤੇਰੀ ਖਾਮੀਆਂ ” ਦੀ ਜੋ ਕਿ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ | ਇਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇਕ ਦਿਨ ਹੀ ਹੋਇਆ ਹੈ ਅਤੇ ਯੂਟਿਊਬ ਤੇ ਹੁਣ ਤੱਕ 3 ਮਿਲੀਅਨ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਦੂਜੇ ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ |

ਇਸ ਗੀਤ ਨੂੰ ” ਅਖਿਲ ” ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ | ਇਸ ਗੀਤ ਨੂੰ ਮਿਊਜ਼ਿਕ ” ਬੀ ਪ੍ਰਕ ” ਦੁਆਰਾ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਬੋਲ ” ਜਾਨੀ ” ਦੂਰ ਲਿਖੇ ਗਏ ਹਨ ” | ਅਖਿਲ ਦਾ ਇਹ ਗੀਤ ਸੈਡ ਗੀਤ ਹੈ | ਅਖਿਲ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਸਾਂਝੀ ਕਰਕੇ ਸਭ ਨੂੰ ਆਪਣੇ ਨਵੇਂ ਗੀਤ ਬਾਰੇ ਜਾਣਕਾਰੀ ਦਿੱਤੀ | ਅਖਿਲ ਦੁਆਰਾ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿੱਚ ਗਾਏ ਗਏ ਹਨ ਸਭ ਗੀਤਾਂ ਨੂੰ ਲੋਕ ਨੇ ਬਹੁਤ ਹੀ ਪਿਆਰ ਦਿੱਤਾ ਹੈ |

ਕੁਝ ਮਹੀਨੇ ਪਹਿਲਾਂ ਅਖਿਲ ਦਾ ਇਕ ਪੰਜਾਬੀ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਰੰਗ ਗੋਰਾ ” ਇਸ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਹੁਣ ਤੱਕ ਇਸ ਗੀਤ ਨੂੰ ਯੂਟਿਊਬ ਤੇ 30 ਮਿਲੀਅਨ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ” ਜੱਸ ਇੰਦਰ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਬੌਬ ” ਦੁਆਰਾ ਲਿਖੇ ਗਏ ਹਨ |