ਐਮੀ ਵਿਰਕ ਦੇ ਨਵੇਂ ਗੀਤ ” ਜੱਟ ਦੀ ਪਸੰਦ ” ਨੂੰ ਮਿਲ ਰਿਹਾ ਕਾਫੀ ਭਰਵਾਂ ਹੁੰਗਾਰਾ , ਵੇਖੋ ਵੀਡੀਓ
” ਐਮੀ ਵਿਰਕ “punjabi singer ਦੀ ਜਲਦ ਆ ਰਹੀ ਪੰਜਾਬੀ ਫ਼ਿਲਮ ” ਕਿਸਮਤ ” ਦੇ ਗੀਤ ” ਕੌਣ ਹੋਏਗਾ ” ਤੋਂ ਬਾਅਦ ਇਸਦਾ ਇੱਕ ਹੋਰ ਗੀਤ ਅੱਜ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਪਸੰਦ ਜੱਟ ਦੀ ” ਜਿਸਨੂੰ ਕਿ ਫੈਨਸ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਇਹ ਇੱਕ ਪਾਰਟੀ ਗੀਤ ਹੈ | ਇਸ ਗੀਤ ਨੂੰ ਗਾਇਕ ammy virk ” ਐਮੀ ਵਿਰਕ ” ਦੁਆਰਾ ਗਾਇਆ ਗਿਆ ਹੈ | ਜਿਥੇ ਕਿ ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ” ਸੁਖੀ ਮਿਊਜੀਕਲ ਡੋਕਟਰਜ ” ਦੁਆਰਾ ਦਿੱਤਾ ਗਿਆ ਹੈ | ਇਸ ਦੀ ਜਾਣਕਾਰੀ ਇਸ ਫ਼ਿਲਮ ਦੀ ਅਦਾਕਾਰਾ ” ਸਰਗੁਣ ਮਹਿਤਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਗੀਤ ਦੀ ਵੀਡੀਓ ਦੁਆਰਾ ਨਾਲ ਸੱਭ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਓਹਨਾ ਨੇਂ ਫ਼ਿਲਮ ਦੀ ਰਿਲੀਜਿੰਗ ਤਾਰੀਕ ਦੱਸਦੇ ਹੋਏ ਇਹ ਲਿਖਿਆ -:
THE SONG IS OUT ..
click on link on my bio or swipe up on my story NOW
#QISMAT releasing worldwide on 21ST SEPT 2018

ਤੁਹਾਨੂੰ ਦੱਸ ਦਈਏ ਕਿ ” ਪਸੰਦ ਜੱਟ ਦੀ ” ਇਸ ਫ਼ਿਲਮ ਦਾ ਦੂਜਾ ਗੀਤ ਹੈ ਅਤੇ ਇਸਦਾ ਪਹਿਲਾ ਗੀਤ ” ਕੌਣ ਹੋਏਗਾ ” ਜੋ ਕਿ ਸੈਡ ਗੀਤ ਹੈ ਕੁੱਝ ਦਿਨ ਪਹਿਲਾ ਰਿਲੀਜ ਹੋਇਆ ਸੀ ਅਤੇ ਲੋਕਾਂ ਵੱਲੋਂ ਇਸ ਗੀਤ ਨੇਂ ਕਾਫੀ ਵਾਹ ਵਾਹ ਖੱਟੀ ਹੈ | ਜੇਕਰ ਆਪਾਂ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫ਼ਿਲਮ 21 ਸਤੰਬਰ 2018 ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫ਼ਿਲਮ ਨੂੰ ” ਜਗਦੀਪ ਸਿੱਧੂ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ |