ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ” ਅਸ਼ਕੇ ” ਹੋਈ ਰਿਲੀਜ਼,ਵੇਖੋ ਟ੍ਰੇਲਰ
ਲਉ ਜੀ ਅੱਜ ਤੁਹਾਡੇ ਸੱਭ ਦੇ ਇੰਤਜਾਰ ਦੀਆ ਘੜੀਆਂ ਖਤਮ ਹੋ ਗਈਆਂ ਹਨ ਤੁਹਾਨੂੰ ਦੱਸ ਦਈਏ ਕਿ ਸੱਭ ਦੇ ਚਹੇਤੇ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ” ਅਸ਼ਕੇ ” ਜਿਸਨੂੰ ਕਿ ਸੱਭ ਬਹੁਤ ਬੇਸਬਰੀ ਨਾਲ ਉਡੀਕ ਰਹੇ ਸਨ ਅੱਜ ਰਿਲੀਜ਼ ਹੋ ਚੁੱਕੀ ਹੈ | ਅਮਰਿੰਦਰ ਗਿੱਲ ਦੀਆ ਬਾਕੀ ਫ਼ਿਲਮਾਂ ਦੀ ਤਰਾਂ ਇਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ |

ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਤੋਂ ਇਲਾਵਾ ਜਵਿੰਦਰ ਭੱਲਾ,ਸੰਜੀਦਾ ਸ਼ੇਖ, ਹੌਬੀ ਧਾਲੀਵਾਲ, ਵੰਦਨਾ ਚੋਪੜਾ, ਸਰਬਜੀਤ ਚੀਮਾ ਅਤੇ ਹੋਰ ਕਈ ਪ੍ਰਸਿੱਧ ਅਦਾਕਾਰਾ ਨੇਂ ਆਪਣੀ ਭੂਮਿਕਾ ਨਿਭਾਈ ਹੈ | ਇਸ ਫਿਲਮ ਦੀ ਕਹਾਣੀ ਪੰਜਾਬੀ ਦੇ ਲੋਕ ਨਾਚ ” ਭੰਗੜੇ ” ਤੇ ਅਧਾਰਿਤ ਹੈ | ਕਿਉਂਕਿ ਅਮਰਿੰਦਰ ਗਿੱਲ ਭੰਗੜੇ ਤੋਂ ਹੀ ਗਾਇਕੀ ਵੱਲ ਆਏ ਹਨ ਅਤੇ ਉਹ ਵੀ ਭੰਗੜੇ ਤੇ ਮੂਵੀ ਕਰਨਾ ਚਾਉਂਦੇ ਸਨ | ਇਸ ਫ਼ਿਲਮ ਦੇ ਨਿਰਮਾਤਾ ” ਰਿਦਮ ਬੁਆਏਜ਼ ” ਅਤੇ ” ਹੇਅਰ ਓਮਜੀ ਸਟੂਡੀਓਜ਼ ” ਹਨ |

ਇਹਨਾਂ ਵੱਲੋ ਬਣਾਈ ਗਈ ਫ਼ਿਲਮ ” ਗੋਲਕ, ਬੁਗਨੀ, ਬੈਂਕ ਤੇ ਬਟੂਆ ” ਨੇ ਬਹੁਤ ਧੁੱਮਾਂ ਪਾਈਆਂ ਸਨ | ਜੇਕਰ ਆਪਾਂ ” ਰਿਦਮ ਬੁਆਏਜ਼ ” ਦੀ ਗੱਲ ਕਰੀਏ ਤਾਂ ਇਹਨਾਂ ਦੇ ਕੰਮ ਕਰਨ ਦਾ ਵੀ ਇੱਕ ਵੱਖਰਾ ਤਰੀਕਾ ਹੈ | ਜੇਕਰ ਵੇਖਿਆ ਜਾਵੇ ਤਾਂ ਹਰ ਫ਼ਿਲਮ ਦਾ ਪ੍ਰਚਾਰ ਫ਼ਿਲਮ ਰਿਲੀਜ਼ ਹੋਣ ਤੋਂ ਇੱਕ ਮਹੀਨਾ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ ਪਰ ” ਰਿਦਮ ਬੁਆਏਜ਼ ” ਦੀਆ ਫਿਲਮਾਂ ਦਾ ਪ੍ਰਚਾਰ ਦਸ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਇਸੇ ਤਰਾਂ ਫ਼ਿਲਮ ” ਅਸ਼ਕੇ ” ਦਾ ਟ੍ਰੇਲਰ ਵੀ ਫ਼ਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾ ਹੀ ਰਿਲੀਜ਼ ਕੀਤਾ ਗਿਆ |