ਬੰਬ ਜੱਟ ਅਤੇ ਗੁਲਾਬੀ ਕੁਈਨ ਦੀ ਜੋੜੀ ਇੱਕ ਵਾਰ ਫਿਰ ਪਾਵੇਗੀ ਧਮਾਲਾਂ, ਵੇਖੋ ਟੀਜ਼ਰ

Written by Anmol Preet

Published on : March 14, 2019 6:26
jasmine

ਲਓ ਜੀ ਬੰਬ ਜੱਟ ਅੰਮ੍ਰਿਤ ਮਾਨ ਅਤੇ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ punjabi song ਦੀ ਜੋੜੀ ਇੱਕ ਵਾਰ ਫਿਰ ਆ ਰਹੀ ਹੈ ਧਮਾਲਾਂ ਪਾਉਂਣ | ਦੱਸ ਦਈਏ ਕਿ ਅੰਮ੍ਰਿਤ ਮਾਨ ਅਤੇ ਜੈਸਮੀਨ ਸੈਂਡਲਾਸ ਜਲਦ ਹੀ ਆਪਣਾ ਨਵਾਂ ਗੀਤ ਲੈਕੇ ਆ ਰਹੇ ਹਨ | ਗਾਇਕ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇਸ ਗੀਤ ਦਾ ਟੀਜ਼ਰ ਸਾਂਝਾ ਕਰਦੇ ਹੋਏ ਇਸਦੀ ਜਾਣਕਾਰੀ ਦਿੱਤੀ |

 

View this post on Instagram

 

‘MITHI MITHI’ teaser out now Full video 17 MARCH nu🙏🏽 @jasminesandlas te meri 2nd collaboration after BAMB JATT. @thisizintense @dilsher.trumakers @khushpal.trumakers @crown_records @thindjasvir @amar.puwar 🙏🏽

A post shared by Amrit Maan (@amritmaan106) on

ਇਸ ਗੀਤ ਦਾ ਨਾਮ ਹੈ “ਮਿੱਠੀ ਮਿੱਠੀ” ਅਤੇ ਇਹ ਗੀਤ 17 ਮਾਰਚ ਨੂੰ ਰਿਲੀਜ਼ ਹੋਵੇਗਾ | ਜਿੱਥੇ ਕਿ ਇਸ ਗੀਤ ਨੂੰ “ਅੰਮ੍ਰਿਤ ਮਾਨ ਅਤੇ ਜੈਸਮੀਨ ਸੈਂਡਲਾਸ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਅੰਮ੍ਰਿਤ ਮਾਨ ਦੁਆਰਾ ਹੀ ਲਿਖੇ ਹਨ | ਇਸ ਗੀਤ ਨੂੰ ਮਿਊਜ਼ਿਕ “ਇੰਟੈਂਸ” ਨੇ ਦਿੱਤਾ ਹੈ ਅਤੇ ਇਸ ਗੀਤ ਦੀ ਵੀਡਿਓ “ਟਰੁ ਮੇਕਰ” ਦੁਆਰਾ ਬਣਾਈ ਗਈ ਹੈ | ਟੀਜ਼ਰ ਵੇਖਣ ਤੋਂ ਬਾਅਦ ਪ੍ਰਸ਼ੰਸ਼ਕਾਂ ਦੁਆਰਾ ਇਸ ਗੀਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ |

ਜੇਕਰ ਆਪਾਂ ਗੱਲ ਕਰੀਏ ਜੈਸਮੀਨ ਸੈਂਡਲਾਸ ਤੇ ਅੰਮ੍ਰਿਤ ਮਾਨ ਦੀ ਜੋੜੀ ਬਾਰੇ ਤਾਂ ਇਸ ਤੋਂ ਪਹਿਲਾਂ ਬੰਬ ਜੱਟ ਗੀਤ ਚ ਇਕੱਠੇ ਨਜ਼ਰ ਆ ਚੁੱਕੇ ਹਨ | ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਤੇ ਇਸ ਗੀਤ ਦੀ ਸਫਲਤਾ ਤੋਂ ਬਾਅਦ ਹੁਣ ਦੁਬਾਰਾ ਤੋਂ ਇਹ ਜੋੜੀ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ | ਹੁਣ ਦੇਖਣਾ ਇਹ ਹੋਵੇਗਾ ਕਿ ਬੰਬ ਜੱਟ ਵਾਂਗ ਮਿੱਠੀ ਮਿੱਠੀ ਗੀਤ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰ ਪਾਵੇਗਾ, ਇਹ ਤਾਂ ਹੁਣ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ |Be the first to comment

Leave a Reply

Your email address will not be published.


*