ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵਾਪਰਿਆ ਵੱਡਾ ਹਾਦਸਾ, ਲੋਕਾਂ ਦੇ ਉੱਪਰੋਂ ਲੰਘੀ ਟ੍ਰੇਨ, 70 ਤੋਂ ਵੱਧ ਮੌਤਾਂ

Written by Ragini Joshi

Published on : October 19, 2018 11:22
Amritsar Dushera train accident kills more than 70 people

ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵਾਪਰਿਆ ਵੱਡਾ ਹਾਦਸਾ, ਲੋਕਾਂ ਦੇ ਉੱਪਰੋਂ ਲੰਘੀ ਟ੍ਰੇਨ, 70 ਤੋਂ ਵੱਧ ਮੌਤਾਂ

ਅੱਜ ਅੰਮ੍ਰਿਤਸਰ ਵਿਖੇ ਦੁਸਹਿਰੇ ਮੌਕੇ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ, ਜਿੱਥੇ ਰਾਵਣ ਦਹਿਨ ਦੇਖਣ ਆਏ ਲੋਕਾਂ ਦੇ ਉਤਪਰੋਂ ਟਰੇਨ ਗੁਜ਼ਰ ਜਾਣ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।

ਇਹ ਹਾਦਸਾ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਵਾਪਰਿਆ ਹੈ, ੱਿਜਥੇ ਅੱਜ ਦੁਸਹਿਰਾ ਸਮਾਗਮ ਕਰਵਾਇਆ ਜਾ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ, ਪੁਤਲਿਆਂ ਨੂੰ ਅੱਗ ਲਗਾਉਣ ਦੌਰਾਨ ਲੋਕ ਜਦੋਂ ਰੇਲਵੇ ਟ੍ਰੈਕ ‘ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਸਨ ਤਾਂ ਟਰੇਨ ਉਹਨਾਂ ਦੇ ਉੱਪਰੋਂ ਲੰਘ ਗਈ। ਇਸ ਦੌਰਾਨ ਮਚੀ ਭਗਦੜ ਕਤੋਂ ਬਾਅਦ ਕਰੀਬ 70 ਤੋਂ ਵੱਧ ਮੌਤਾਂ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਕਾਂਗਰਸੀ ਕੌਂਸਲਰ ਮਿੱਠੂ ਮਦਾਨ ਵੱਲੋਂ ਕਰਵਾਇਆ ਜਾ ਰਹੇ ਇਸ ਸਮਾਗਮ ਦੌਰਾਨ ਨਵਜੋਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।Be the first to comment

Leave a Reply

Your email address will not be published.


*