ਅੰਮ੍ਰਿਤਸਰ ਟ੍ਰੇਨ ਹਾਦਸੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਤਾਇਆ ਦੁੱਖ ਦਾ ਪ੍ਰਗਟਾਵਾ
ਜਿਵੇਂ ਤੁਹਾਨੂੰ ਪਤਾ ਹੈ ਕਿ 19 ਅਕਤੂਬਰ 2018 ਦਿਨ ਸ਼ੁੱਕਰਵਾਰ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਵਿਖੇ ਬਹੁਤ ਵੱਡਾ ਦੁਖਦਾਈ ਟ੍ਰੇਨ ਹਾਦਸਾ ਹੋਇਆ ਹੈ ਜਿਸ ਵਿੱਚ 60 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਲੋਕ ਜਖਮੀ ਹੋ ਗਏ | ਦੱਸ ਦਈਏ ਕਿ ਇਹ ਹਾਦਸਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਉਸ ਵੇਲੇ ਹੋਇਆ ਜਦੋ ਲੋਕ ਰਾਵਨ ਦੇ ਪੁਤਲੇ ਨੂੰ ਸੜਦੇ ਹੋਏ ਵੇਖ ਰਹੇ ਸਨ ਅਤੇ ਅਚਾਨਕ ਅੱਗ ਦੀਆ ਲਪਟਾਂ ਤੇਜ ਹੋ ਗਈਆਂ ਜਿਸ ਕਾਰਨ ਲੋਕ ਪਿੱਛੇ ਹੱਟਣ ਲੱਗ ਗਏ ਅਤੇ ਕੁਝ ਲੋਕ ਰੇਲ ਦੀ ਪਟਰੀ ਤੇ ਹੋ ਗਏ ਇਸ ਦੌਰਾਨ ਤੇਜ ਰਫਤਾਰ ਟ੍ਰੇਨ ਆਈ ਅਤੇ ਲੋਕਾਂ ਨੂੰ ਕੁਚਲ ਕੇ ਅੱਗੇ ਨਿਕਲ ਗਈ |

ਇਸ ਦੁਖਦਾਈ ਟ੍ਰੇਨ ਹਾਦਸੇ ਨੇ ਨਾ ਸਿਰਫ ਪੰਜਾਬ ਅਤੇ ਹਿੰਦੁਸਤਾਨ ਬਲਕਿ ਪੂਰੀ ਦੁਨੀਆਂ ਚ ਵੱਸਦੇ ਭਾਰਤੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ” ਜਸਟਿਨ ਟਰੂਡੋ ” ਨੇ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਹੀ ਉਹਨਾਂ ਇਹ ਲਿਖਿਆ ਕਿ ” ਮੇਰੇ ਵਿਚਾਰ ਹਰ ਉਸ ਲਈ ਹਨ ਜਿਹਨਾਂ ਨੇ ਇਸ ਅੰਮ੍ਰਿਤਸਰ ਟ੍ਰੇਨ ਹਾਦਸੇ ਵਿੱਚ ਆਪਣੇ ਪ੍ਰਿਯਜਨਾ ਨੂੰ ਖੋਇਆ ਹੈ ਅਤੇ ਕੈਨੇਡੀਅਨ ਤੁਹਾਨੂੰ ਆਪਣੇ ਦਿਲ ਵਿੱਚ ਰੱਖਦੇ ਹੋਏ ਇਹ ਅਰਦਾਸ ਕਰਦੇ ਹਨ ਕਿ ਜੋ ਲੋਕ ਜਖਮੀ ਹੋਏ ਹਨ ਉਹ ਜਲਦੀ ਹੀ ਠੀਕ ਹੋ ਜਾਨ |