ਆਪਣੇ ਗੀਤਾਂ ਤੇ ਸੱਭ ਨੂੰ ਨਚਾਉਣ ਵਾਲੀ ਅਨਮੋਲ ਗਗਨ ਮਾਨ ਖੁਦ੍ਹ ਨੱਚ ਰਹੀ ਹੈ ਕੁਲਵਿੰਦਰ ਬਿੱਲਾ ਦੇ ਗੀਤ ਤੇ , ਵੇਖੋ ਵੀਡੀਓ

Written by Anmol Preet

Published on : September 1, 2018 3:08
ਅੱਜ ਆਪਾਂ ਗੱਲ ਕਰ ਰਹੇ ਹਨ , ਕੁੰਡੀ ਮੁੱਛ , ਰਾਇਲ ਜੱਟੀ , ਕੌਰ ਆਦਿ punjabi song ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਪੰਜਾਬੀ ਗਾਇਕਾ ” ਅਨਮੋਲ ਗਗਨ ਮਾਨ ” ਦੀ | ਮਾਲਵੇ ਦੀ ਇਸ ਰਾਇਲ ਜੱਟੀ anmol gagan maan” ਅਨਮੋਲ ਗਗਨ ਮਾਨ ” ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਲੋਕਾਂ ਦੁਆਰਾ ਇਹਨਾਂ ਸੱਭ ਗੀਤਾਂ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ | ਇਹਨਾਂ ਦੀ ਗਾਇਕੀ ਨੂੰ ਲੋਕ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਦੀਵਾਨੇ ਹਨ | ਆਪਣੇ ਗੀਤਾਂ ਤੇ ਸੱਭ ਨੂੰ ਨਚਾਉਣ ਵਾਲੀ ” ਅਨਮੋਲ ਗਗਨ ਮਾਨ ” ਨੇਂ ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ” ਕੁਲਵਿੰਦਰ ਬਿੱਲਾ ” ਦੇ ਗੀਤ ‘” ਚੰਨ ਤੋਂ ਵੀ ਸੋਹਣਾ ਤੇਰਾ ਮੂੰਹ ਨਖਰੋ ” ਤੇ ਨੱਚਦੀ ਨਜ਼ਰ ਆ ਰਹੀ ਹੈ |

Happy Happy yeeehhhh . Thanks For Your Love to tralle .. #AnmolGaganMaan Dress @aaryaafashions

A post shared by Anmol Gagan Maan (@anmolgaganmaanofficial) on

ਇਸ ਵੀਡੀਓ ਵਿੱਚ ਇਹਨਾਂ ਨੇ ਹਰੇ ਰੰਗ ਦਾ ਫਰਾਕ ਸੂਟ ਪਾਇਆ ਹੋਇਆ ਹੈ ਜੋ ਕਿ ਇਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਹੈ | ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਨੇਂ ਕਾਫੀ ਪਸੰਦ ਕੀਤਾ ਹੈ ਅਤੇ ਬਹੁਤ ਹੀ ਵਧੀਆ ਕਾਮੈਂਟ ਵੀ ਕੀਤੇ ਹਨ | ਹਾਲ ਹੀ ਵਿੱਚ ਇਹਨਾਂ ਦਾ ਇੱਕ ਨਵਾਂ ਗੀਤ ” ਟਰਾਲੇ ” ਰਿਲੀਜ ਹੋਇਆ ਸੀ ਜਿਸਨੂੰ ਕਿ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਹੇ ਹੈ | ਜਿਥੇ ਕਿ ” ਅਨਮੋਲ ਗਗਨ ਮਾਨ ” ਇੱਕ ਬੇਹਤਰੀਨ ਗਾਇਕ ਹਨ ਓਥੇ ਹੀ ਇਹ ਲਿਖਣ ਦਾ ਵੀ ਸ਼ੋਂਕ ਰੱਖਦੇ ਹਨ