ਪੰਜਾਬੀ ਵਿਅਕਤੀ ਨੂੰ ਜਹਾਜ਼ ‘ਚ ਰੌਲਾ ਪਾਉਣਾ ਪਿਆ ਮਹਿੰਗਾ, ਕੀਤਾ ਜਾਵੇਗਾ ਡਿਪੋਰਟ
ਪੰਜਾਬੀ ਵਿਅਕਤੀ ਨੂੰ ਜਹਾਜ਼ 'ਚ ਰੌਲਾ ਪਾਉਣਾ ਪਿਆ ਮਹਿੰਗਾ, ਕੀਤਾ ਜਾਵੇਗਾ ਡਿਪੋਰਟ

ਸਰੀ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਕੈਨੇਡਾ ਦੇ ਹਵਾਈ ਸਫ਼ਰ ਦੌਰਾਨ ਕੀਤਾ ਹੰਗਾਮਾ ਭਾਰੀ ਪਿਆ ਹੈ। ਇਸ ਘਟਨਾ ਤੋਂ ਬਾਅਦ ਉਕਤ ਵਿਅਕਤੀ ‘ਤੇ ਹਵਾਈ ਯਾਤਰਾ ਕਰਨ ਤੇ ਪਾਬੰਦੀ ਲਗਾਉਣ ਤੋਂ ਇਲਾਵਾ ਉਸਨੂੰ ਭਾਰਤ ਵਾਪਸ ਭੇਜਣ ਭਾਵ ਡਿਪੋਰਟ ਕੀਤੇ ਜਾਣ ਦੇ ਹੁਕਮ ਵੀ ਦਿੱਤੇ ਗਏੇ ਹਨ।

ਦੱਸ ਦੇਈਏ ਕਿ ਇਸ ਵਿਅਕਤੀ ਨੇ ਪਿਛਲੇ ਮਹੀਨੇ ਹਵਾਈ ਯਾਤਰਾ ਦੇ ਦੌਰਾਨ ਜਹਾਜ਼ ਵਿੱਚ ਤੰਬਾਕੂਨੋਸ਼ੀ ਕਰਨ ਤੋਂ ਰੋਕਣ ‘ਤੇ ਇੰਨ੍ਹਾ ਜ਼ੋਰਦਾਰ ਹੰਗਾਮਾ ਕੀਤਾ ਸੀ ਕਿ ਹਵਾਈ ਜਹਾਜ਼ ਨੂੰ ਰਾਹ ਵਿੱਚੋਂ ਹੀ ਵਾਪਸ ਮੁੜਨਾ ਪਿਆ ਸੀ।

ਵਿਅਕਤੀ ਦੀ ਪਹਿਚਾਣ ਬਲਵੀਰ ਸਿੰਘ ਵਜੋਂ ਹੋਈ ਹੈ, ਜੋ ਕਿ 12 ਸਾਲ ਪਹਿਲਾਂ ਕੈਨੇਡਾ ਆਇਆ ਸੀ।ਵਕੀਲ ਨੇ ਦੱਸਿਆ ਕਿ ਹਾਲ ‘ਚ ਹੀ ਬਲਵੀਰ ਬੇਘਰ ਹੋ ਚੁੱਕਿਆ ਸੀ। ਵਕੀਲ ਦੇ ਮੁਤਾਬਕ, ਬਲਵੀਰ ਸਿੰਘ ਨੂੰ ਡਾਇਬਟੀਜ਼ ਬਾਵ ਸ਼ੱਕਰ ਰੋਗ ਹੈ ਅਤੇ ਉਸਨੇ ਘੱਟ ਬਲੱਡ ਸ਼ੂਗਰ ਨੂੰ ਨਜਿੱਠਣ ਲਈ ਅਜਿਹਾ ਕੀਤਾ ਸੀ।

ਫਿਲਹਾਲ, ਕੋਵਿਡ-19 ਕਾਰਨ ਉਸਦੀ ਦੇਸ਼ ਵਾਪਸੀ ਨਹੀਂ ਹੋ ਸਕਦੀ ਅਤੇ ਉਸਨੂੰ ਓਨਟਾਰੀਓ ਵਿੱਚ ਰਿਸ਼ਤੇਦਾਰਾਂ ਦੇ ਘਰ ਕੁਝ ਦੇਰ ਰਹਿਣਾ ਪਵੇਗਾ।

ਜ਼ਿਕਰਯੋਗ ਹੈ ਕਿ ਅਦਾਲਤ ਵੱਲੋਂ ਸਿੰਘ ਨੂੰ ਪੰਜ ਦਿਨਾਂ ਦੀ ਹਿਰਾਸਤ ਦੀ ਸਜ਼ਾ ਵੀ ਸੁਣਾਈ ਗਈ ਸੀ, ਜੋ ਕਿ ਉਸਨੇ ਪੂਰੀ ਕਰ ਲਈ ਸੀ।