
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਐਕਟਰ ਬੱਬਲ ਰਾਏ ਦੀ | ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡਿਓ ਸਾਂਝੀ ਕੀਤੀ ਹੈ | ਇਹ ਵੀਡਿਓ ਉਨ੍ਹਾਂ ਦੇ ਜਨਮ ਦਿਨ ਦੀ ਹੈ | ਦੱਸ ਦਈਏ ਕਿ ਤਿੰਨ ਮਾਰਚ ਨੂੰ ਬੱਬਲ ਰਾਏ ਨੇ ਆਪਣਾ 34ਵਾਂ ਜਨਮ ਦਿਨ ਮਨਾਇਆ ਸੀ ਜਿਸਦੀਆਂ ਕਈ ਸਾਰੀਆਂ ਵੀਡਿਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ | ਬੱਬਲ ਰਾਏ ਦੁਆਰਾ ਸਾਂਝੀ ਕੀਤੀ ਗਈ ਵੀਡਿਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੱਬਲ ਰਾਏ ਛੋਟੀ ਬੱਚੀ ਨਾਲ ਕੇਕ ਕੱਟ ਰਹੇ ਹਨ |
ਇਸ ਤੋਂ ਬਾਅਦ ਬੱਚੀ ਬੱਬਲ ਰਾਏ ਦੇ ਚਿਹਰੇ ਉੱਤੇ ਕੇਕ ਲਗਾਉਂਦੀ ਹੈ ਤੇ ਥੋੜਾ ਜਿਹਾ ਕੇਕ ਆਪਣੇ ਮੂੰਹ ‘ਚ ਪਾ ਲੈਂਦੀ ਹੈ | ਇਸ ਤੋਂ ਬਾਅਦ ਫਿਰ ਦੁਬਾਰਾ ਤੋਂ ਬੱਬਲ ਰਾਏ ਨੂੰ ਬੜੇ ਕਿਊਟ ਅੰਦਾਜ਼ ਨਾਲ ਪੁੱਛਦੀ ਹੈ ਕਿ ਮੈਂ ਇੱਕ ਵਾਰ ਹੋਰ ਕੇਕ ਲਗਾ ਸਕਦੀ ਹਾਂ | ਇਸ ਤੋਂ ਬਾਅਦ ਬੱਬਲ ਰਾਏ ਹੱਸ ਕੇ ਹਾਂ ਦਾ ਜਵਾਬ ਦਿੰਦੇ ਨੇ | ਬੱਬਲ ਰਾਏ ਕਹਿੰਦਾ ਹੈ ਕਿ ਬੱਚੀ ਬਹੁਤ ਕਿਊਟ ਹੈ | ਬੱਬਲ ਰਾਏ ਨੇ ਕੈਪਸ਼ਨ ‘ਚ ਦੱਸਿਆ ਹੈ ਕਿ ਇਹ ਬੱਚੀ ਬਹੁਤ ਹੀ ਕਿਊਟ ਹੈ ਅਤੇ ਉਨ੍ਹਾਂ ਦੀ ਸੁਸਾਇਟੀ ‘ਚ ਰਹਿਣ ਵਾਲੀ ਹੈ | ਇਹ ਵੀਡਿਓ ਨੂੰ ਸਰੋਤਿਆਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਇਸ ਤੋਂ ਇਲਾਵਾ ਬੱਬਲ ਰਾਏ ਦੀ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਂਦਿਆਂ ਦੀਆਂ ਵੀ ਕਈ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ |
ਇੱਕ ਵੀਡਿਓ ‘ਚ ਬੱਬਲ ਰਾਏ ਦੇ ਨਾਲ ਪੰਜਾਬੀ ਸਿੰਗਰ ਤੇ ਅਦਾਕਾਰ ਜੱਸੀ ਗਿੱਲ ਵੀ ਨਜ਼ਰ ਆ ਰਹੇ ਹਨ | ਬੱਬਲ ਰਾਏ ਦਾ ਜਨਮ 3 ਮਾਰਚ 1985 ਨੂੰ ਸਮਰਾਲਾ ਲੁਧਿਆਣਾ ਵਿਖੇ ਹੋਇਆ ਸੀ | ਬੱਬਲ ਰਾਏ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਗੀਤਕਾਰ ਤੇ ਅਦਾਕਾਰ ਵੀ ਹਨ । ਬੱਬਲ ਰਾਏ ਹੁਣ ਤੱਕ ਕਈ ਸਾਰੀਆਂ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਜਿਵੇਂ ਕਿ ਮਿਸਟਰ ਐਂਡ ਮਿਸਿਜ਼ 420, ਦਿਲਦਾਰੀਆਂ, ਸਰਗੀ, ਵਰਗੀਆਂ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜੌਹਰ ਵਿਖਾ ਚੁੱਕੇ ਹਨ |
Be the first to comment