ਕੁੱਲੂ ‘ਚ ਬੱਬਲ ਰਾਏ ਦੀ ਪਰਫਾਰਮੈਂਸ ਤੇ ਹਰ ਕੋਈ ਝੂਮਣ ਲਈ ਹੋਇਆ ਮਜਬੂਰ
ਮਾਏਂ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ …ਬੱਬਲ ਰਾਏ punjabi song ਨੇ ਜਦੋਂ ਕੁੱਲੂ ‘ਚ ਹਿਮਾਚਲ ਪ੍ਰਦੇਸ਼ ਦੇ ਇਸ ਲੋਕ ਗੀਤ ਨੂੰ ਗਾਇਆ ਤਾਂ ਇਸ ਸੁਰੀਲੀ ਸ਼ਾਮ ਅਤੇ ਕੁੱਲੂ ਦੀਆਂ ਹੁਸੀਨ ਫਿਜ਼ਾਵਾਂ ਦੀ ਰੰਗੀਨੀ ਹੋਰ ਵੀ ਵਧ ਗਈ । ਬੱਬਲ ਰਾਏ ਕੁੱਲੂ ‘ਚ ਆਪਣੀ ਪਰਫਾਰਮੈਂਸ ਦੇਣ ਲਈ ਪਹੁੰਚੇ ਸਨ । ਇਸ ਪਰਫਾਰਮੈਂਸ ਦਾ ਵੀਡਿਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਕੁੱਲੂ ‘ਚ ਬੱਬਲ ਰਾਏ ਨੂੰ ਸੁਣਨ ਲਈ ਏਨੀ ਵੱਡੀ ਗਿਣਤੀ ‘ਚ ਸਰੋਤੇ ਪਹੁੰਚੇ ਹੋਏ ਸਨ ਕਿ ਭੀੜ ਨੂੰ ਕੰਟਰੋਲ ਕਰਨ ਲਈ ਸਥਾਨਕ ਪੁਲਿਸ ਨੂੰ ਕਾਫੀ ਮਸ਼ੱਕਤ ਕਰਨੀ ਪਈ ।

View this post on Instagram

Thanx for the huge love KULLU ❤️ we enjoyed ourselves a lot performing for you ? #teamjassibabbal #kulluinternationaldusshera #folkmusic #mayenimeriye

A post shared by Babbal Rai (@babbalrai9) on

ਹਿਮਾਚਲ ਪ੍ਰਦੇਸ਼ ਦੀਆਂ ਠੰਡੀਆਂ ਫਿਜ਼ਾਵਾਂ ‘ਚ ਜਦੋਂ ਬੱਬਲ ਰਾਏ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਤੇ ਪਰਫਾਰਮੈਂਸ ਦਿੱਤੀ ਤਾਂ ਹਰ ਕੋਈ ਝੂਮਣ ਲਈ ਮਜਬੂਰ ਹੋ ਗਿਆ ।ਕੁੱਲੂ ‘ਚ ਠੰਡੇ ਮੌਸਮ ‘ਚ ਬੱਬਲ ਰਾਏ ਦੇ ਗੀਤਾਂ ਨੇ ਇਸ ਸੁਰੀਲੀ ਸ਼ਾਮ ਅਤੇ ਸਰੋਤਿਆਂ ‘ਚ ਏਨਾਂ ਉਤਸ਼ਾਹ ਭਰ ਦਿੱਤਾ ਕਿ ਇਹ ਠੰਡੀ ਰਾਤ ਦੀ ਸਰਦੀ ਨੂੰ ਭੁੱਲ ਸਰੋਤੇ ਜੋਸ਼ ਖਰੋਸ਼ ਦੇ ਨਾਲ ਆਪਣੇ ਪਸੰਦੀਦਾ ਗਾਇਕ ਦੇ ਗੀਤਾਂ ਨੂੰ ਦੇਰ ਰਾਤ ਤੱਕ ਸੁਣਦੇ ਰਹੇ । ਕੁੱਲੂ ‘ਚ ਇਸ ਸ਼ਾਮ ਦਾ ਪ੍ਰਬੰਧ ਦੁਸ਼ਹਿਰੇ ਦੇ ਮੌਕੇ ‘ਤੇ ਕੀਤਾ ਗਿਆ ਸੀ ।

ਤੁਹਾਨੂੰ ਦੱਸ ਦਈਏ ਕਿ ਕੁੱਲੂ ਦਾ ਦੁਸ਼ਹਿਰਾ ਦੇਸ਼ ਭਰ ‘ਚ ਮਸ਼ਹੂਰ ਹੈ ਅਤੇ ਇੱਥੇ ਦੁਸ਼ਹਿਰੇ ਦਾ ਤਿਉਹਾਰ ਇੱਕ ਮਹੀਨੇ ਤੱਕ ਚੱਲਦਾ ਹੈ । ਇਸ ਮੌਕੇ ‘ਤੇ ਹੀ ਬੱਬਲ ਰਾਏ ਵੱਲੋਂ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ।