ਆਪਣੇ ਗੀਤਾਂ ਨਾਲ ” ਬੱਬਲ ਰਾਏ ” ਨੇ ਅਜਿਹਾ ਸਮਾਂ ਬੰਨਿਆ ਕਿ ਨੌਜਵਾਨ ਥਿਰਕੇ ਬਿਨ੍ਹਾਂ ਨਹੀਂ ਰਹਿ ਸਕੇ
ਬੱਬਲ ਰਾਏ Babbal Rai ਇੱਕ ਅਜਿਹੇ Singer ਗਾਇਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਹੁਣ ਉਨ੍ਹਾਂ ਦਾ ਨਾਂਅ ਸਫਲ ਗਾਇਕਾਂ ਦੀ ਸੂਚੀ ‘ਚ ਸ਼ਾਮਿਲ ਹੈ । ਉਹ ਆਪਣੀਆਂ ਗਤੀਵਿਧੀਆਂ ਸੋਸ਼ਲ ਮੀਡੀਆ ‘ਤੇ ਅਕਸਰ ਅਪਡੇਟ ਕਰਦੇ ਰਹਿੰਦੇ ਨੇ । ਲੁਧਿਆਣਾ ਦੇ ਸਮਰਾਲਾ ‘ਚ ਜਨਮੇ ਬੱਬਲ ਰਾਏ ਨੂੰ ਐਕਟਿੰਗ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ,ਕਿਉਂਂਕਿ ਉਸਦੇ  ਪਿਤਾ ਥੀਏਟਰ ਦੇ ਕਲਾਕਾਰ ਸਨ ।

ਜਿਸ ਤੋਂ ਬਾਅਦ ਉਨ੍ਹਾਂ ਅੰਦਰ ਵੀ ਕਲਾਕਾਰ ਬਣਨ ਦਾ ਸ਼ੌਕ ਜਾਗ ਪਿਆ ।ਜਿਸ ਤੋਂ ਬਾਅਦ ਬੱਬਲ ਰਾਏ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਇਕੀ ਦੇ ਨਾਲ –ਨਾਲ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ।  ਬੱਬਲ ਰਾਏ ਹੁਣ ਤੱਕ ਕਈ ਫਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ। ਬੀਤੇ ਦਿਨ ਜੈਪੁਰ ‘ਚ ਉਨ੍ਹਾਂ ਨੇ ਆਪਣੀ ਗਾਇਕੀ ਦਾ ਜਲਵਾ ਵਿਖਾਇਆ । ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪ੍ਰਸੰਸ਼ਕ ਮੌਜੂਦ ਸਨ ।ਆਪਣੇ ਗੀਤਾਂ ਨਾਲ ਉਨ੍ਹਾਂ ਨੇ ਅਜਿਹਾ ਸਮਾਂ ਬੰਨਿਆ ਕਿ ਨੌਜਵਾਨ ਥਿਰਕੇ ਬਿਨ੍ਹਾਂ ਨਹੀਂ ਰਹਿ ਸਕੇ ।ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਦੇ ਨਾਲ ਹੀ ਆਪਣੇ ਨਵੇਂ ਗੀਤ ‘ਮੈਂ ਤੇਰਾ ਅਕਸ਼ੇ’ ਜੋ ਕਿ ਪੰਦਰਾਂ ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ ਦੇ ਬਾਰੇ ਵੀ ਜਾਣਕਾਰੀ ਦਿੱਤੀ ।ਇਸ ਗੀਤ ਨੂੰ ਬੱਬਲ ਰਾਏ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ ।