ਬੱਬਲ ਰਾਏ ਆਪਣੇ ਨਵੇਂ ਪੰਜਾਬੀ ਗੀਤ ” ਮੈਂ ਤੇਰਾ ਅਕਸ਼ੇ ” ਨਾਲ ਸੱਭ ਦੇ ਰੂਬਰੂ ਹੋਣ ਜਾ ਰਹੇ ਹਨ
ਬੱਬਲ ਰਾਏ ਦਾ punjabi song ਗੀਤ ‘ਮੈਂ ਤੇਰਾ ਅਕਸ਼ੇ’ ਕੱਲ੍ਹ ਸ਼ਾਮ ਨੂੰ ਛੇ ਵਜੇ ਰਿਲੀਜ਼ ਹੋਣ ਜਾ ਰਿਹਾ ਹੈ । ਇਹ ਗੀਤ ਇੱਕ ਡਾਂਸ ਗੀਤ ਹੈ ।ਬੱਬਲ ਰਾਏ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਇਸ ਗੀਤ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਿਤ ਨੇ ।ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਨੂੰ ਇਹ ਗੀਤ ਵੀ ਪਸੰਦ ਆਏਗਾ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਹੈ ।

View this post on Instagram

Mai TERRA Akshay releasing tomorrow 6pm n as it’s a dance number so guys can make n upload your dance covers with the hashtag of #maiterraakshay, we will release the best ones officially on Humble music YouTube channel 🙂

A post shared by Babbal Rai (@babbalrai9) on

ਬੱਬਲ ਰਾਏ ਦਾ ਕਹਿਣਾ ਹੈ ਕਿ ਹੰਬਲ ਮਿਊਜ਼ਿਕ ਵੱਲੋਂ ਇਸ ਗੀਤ ‘ਤੇ ਡਾਂਸ ਕੰਸਰਟ ਰੱਖਿਆ ਗਿਆ ਹੈ ਅਤੇ ਨੌਜਵਾਨ ਇਸ ਕੰਸਰਟ ‘ਚ ਹਿੱਸਾ ਲੈ ਸਕਦੇ ਨੇ ਅਤੇ ਜੋ ਵੀ ਵੀਡਿਓ ਬਿਹਤਰੀਨ ਹੋਵੇਗਾ ਉਸ ਨੂੰ ਹੰਬਲ ਮਿਊਜ਼ਿਕ ਵੱਲੋਂ ਯੂਟਿਊਬ ‘ਤੇ ਵਿਖਾਇਆ ਜਾਵੇਗਾ । ਬੱਬਲ ਰਾਏ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ‘ਛੋਟੀਆਂ ਨੇ ਜਿੰਦਾ ਜ਼ਿੰਮੇਵਾਰੀਆਂ’ ਨੇ ਭਾਰੀ ਨਾਲ ਚਰਚਾ ‘ਚ ਆਏ ਬੱਬਲ ਰਾਏ ਮਿਊਜ਼ਿਕ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਆਜ਼ਮਾ ਚੁੱਕੇ ਨੇ ।ਮਿਸਟਰ ਅਤੇ ਮਿਸਿਜ਼ ੪੨੦ ‘ਚ ਉਨ੍ਹਾਂ ਨੂੰ ਇੱਕ ਮਹਿਲਾ ਕਿਰਦਾਰ ਦੇ ਰੂਪ ‘ਚ ਵੀ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਰੋਲ ਵੀ ਉਨ੍ਹਾਂ ਨੇ ਫਿਲਮਾਂ ‘ਚ ਕੀਤੇ ਨੇ । ਬੱਬਲ ਰਾਏ ਹੁਣ ਮੁੜ ਤੋਂ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ ‘ਮੈਂ ਤੇਰਾ ਅਕਸ਼ੇ’ ਦੇ ਨਾਲ । ਇਸ ਨਵੇਂ ਗੀਤ ‘ਚ ਆਡਿਓ ,ਵੀਡਿਓ ਹਰ ਇੱਕ ਚੀਜ਼ ਇਸ ਗੀਤ ਦੀ ਬਿਹਤਰੀਨ ਹੈ।ਇਸ ਗੀਤ ਨੂੰ ਬੱਬਲ ਰਾਏ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ ।ਬੱਬਲ ਰਾਏ ਦਾ ਇਹ ਗੀਤ ਲੋਕਾਂ ਨੂੰ ਨਚਾਉਣ ‘ਚ ਕਿੰਨਾ ਕਾਮਯਾਬ ਰਹਿੰਦੇ ਨੇ ਇਹ ਤਾਂ ਕੱਲ੍ਹ ਸ਼ਾਮ ਨੂੰ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।