ਬੱਬਲ ਰਾਏ ਨੇ ਆਪਣੇ ਨਵੇਂ ਆ ਰਹੇ ਗੀਤ ਬਾਰੇ ਦਿੱਤੀ ਜਾਣਕਾਰੀ , ਵੀਡੀਓ ਕੀਤੀ ਸਾਂਝੀ
ਮਸ਼ਹੂਰ ਪੰਜਾਬੀ ਗਾਇਕ ਅਤੇ ਹੈਂਡਸਮ ਗੱਬਰੂ ਬੱਬਲ ਰਾਏ punjabi singer ਨੇ ਆਪਣੀ ਗਾਇਕੀ ਦੇ ਜ਼ਰੀਏ ਪੰਜਾਬੀ ਇੰਡਸਟਰੀ ਵਿੱਚ ਕਾਫੀ ਨਾਮਣਾ ਖੱਟਿਆ ਹੈ | ਇਸ ਸਾਲ ਧਮਾਕੇਦਾਰ ਗੀਤ ਜਿਵੇਂ ਕਿ “ਉੱਚੇ ਉੱਚੇ ਕੱਦ” ਅਤੇ ਐਂਡ ਕਰੀਦਾ ” ਆਦਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ | ਹਾਲ ਹੀ ਵਿੱਚ ਇਹਨਾਂ ਨੇਂ ਸਾਲ ਦਾ ਸੱਭ ਤੋਂ ਮਸ਼ਹੂਰ ਗੀਤ “ ਮੈਂ ਤੇਰਾ ਅਕਸ਼ੇ ” ਗਾਇਕ ਅਤੇ ਰੈਪਰ ਬੋਹੇਮੀਆਂ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ | ਫੈਨਸ ਦੁਆਰਾ ਬੱਬਲ ਰਾਏ ਅਤੇ ਬੋਹੇਮੀਆਂ ਦੇ ਇਸ ਗੀਤ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ |

View this post on Instagram

Hanji Sat sri akal Ji Sarya Nu ????

A post shared by Desi Crew (@desi_crew) on

ਆਪਣੇ ਫੈਨਸ ਦੇ ਮਨੋਰੰਜਨ ਨੂੰ ਹੋਰ ਵਧਾਊਂਨ ਦੇ ਲਈ ਬੱਬਲ ਰਾਏ ਲੈਕੇ ਆ ਰਹੇ ਹਨ ਆਪਣਾ ਇੱਕ ਹੋਰ ਨਵਾਂ ਗੀਤ | ਜੀ ਹਾਂ ਇਸਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ ਅਕਾਊਂਟ ਤੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝਾ ਕੀਤੀਆਂ ਹਨ | ਇਹਨਾਂ ਤਸਵੀਰਾਂ ਵਿੱਚ ਗੀਤ ਲੇਖਕ ਨਰੇਂਦਰ ਬਾਠ ਵੀ ਨਜ਼ਰ ਆ ਰਹੇ ਹਨ |

ਬੱਬਲ ਰਾਏ ਜੋ ਕਿ ਦੇਸੀ ਕਰਿਊ ਨਾਲ ਆਪਣਾ ਪਹਿਲਾ ਗੀਤ ਲੈਕੇ ਆ ਰਹੇ ਹਨ ਅਤੇ ਨਰੇਂਦਰ ਬਾਠ ਨਾਲ ਗੀਤ ਜਿਵੇਂ ਕਿ ਦਿਓਰ ਭਰਜਾਈ ਅਤੇ ਯਾਰ ਜੱਟ ਦੇ ਜਿਹੜਾ ਕਿ ਉਹਨਾਂ ਨੇ ਜੱਸੀ ਗਿੱਲ ਦੇ ਨਾਲ ਗਾਇਆ ਸੀ | ਗੀਤ ਦੀ ਵੀਡੀਓ ਦੀ ਗੱਲ ਕਰੀਏ ਤਾਂ ਉਮੀਦ ਹੈ ਉਹ ਵੀਡੀਓ ਵੀ ਕਿਸੀ ਬੜੇ ਹੀ ਮਸ਼ੂਰਰ ਡਾਇਰੈਕਟਰ ਨਾਲ ਮਿਲਕੇ ਬਣਾਉਣਗੇ | ਗੀਤ ਦਾ ਨਾਮ ਅਤੇ ਰਿਲੀਜ ਕਰਨ ਦੀ ਡੇਟ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ |