ਛੋਟੇ ਬੱਚਿਆਂ ਨਾਲ ਮਸਤੀ ਕਰਦੇ ਨਜ਼ਰ ਆਏ ਬੱਬੂ ਮਾਨ
ਬੱਬੂ ਮਾਨ ਏਨੀਂ ਦਿਨੀਂ ਆਪਣੇ ਵਿਦੇਸ਼ ਟੂਰ ਤੇ ਹਨ । ਆਪਣੇ ਇਸ ਟੂਰ ਦੌਰਾਨ ਬੱਬੂ ਮਾਨ ਵੱਖ –ਵੱਖ ਥਾਵਾਂ ‘ਤੇ ਪਰਫਾਰਮ ਕਰ ਰਹੇ ਨੇ ।ਬੱਬੂ ਮਾਨ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਕਿੰਨੇ ਬੇਤਾਬ ਰਹਿੰਦੇ ਨੇ । ਇਸ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਵਿਦੇਸ਼ ਦੀ ਧਰਤੀ ‘ਤੇ । ਜਦੋਂ ਬੱਬੂ ਮਾਨ ਦੇ ਦੋ ਨਿੱਕੇ –ਨਿੱਕੇ ਫੈਨਸ ਉਨ੍ਹਾਂ ਨੂੰ ਮਿਲਣ ਲਈ ਆਪਣੇ ਸਕੂਲ ਤੋਂ ਛੁੱਟੀ ਕਰਕੇ ਸਪੈਸ਼ਲ ਉਨ੍ਹਾਂ ਕੋਲ ਪਹੁੰਚੇ । ਬੱਬੂ ਮਾਨ ਨੇ ਇਸ ਵੀਡਿਓ ਨੂੰ ਆਪਣੇ ਇੰਸਟਗ੍ਰਾਮ ਤੇ ਸ਼ੇਅਰ ਕੀਤਾ ਹੈ । ਬੱਬੂ ਮਾਨ ਦੇ ਇਹ ਛੋਟੇ ਫੈਨਸ ਜਦੋਂ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਤਾਂ ਬੱਬੂ ਮਾਨ ਨੇ ਵੀ ਇਨ੍ਹਾਂ ਨਿੱਕੇ –ਨਿੱਕੇ ਫੈਨਸ ਦਾ ਪੂਰਾ ਮਾਣ ਰੱਖਦਿਆਂ ਉਨ੍ਹਾਂ ਦੋਨਾਂ ਨੂੰ ਆਪਣੇ ਨਜ਼ਦੀਕ ਬਿਠਾ ਲਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ।

View this post on Instagram

#babbumaan

A post shared by Babbu Maan (ਬੱਬੂ ਮਾਨ) (@thebabbumaan9) on

ਬੱਬੂ ਮਾਨ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ‘ਪਿੰਡ ਪਹਿਰਾ ਲੱਗਦਾ’ ਤੋਂ ਹਿੱਟ ਹੋਏ ਬੱਬੂ ਮਾਨ ਨੇ ਹਿੱਟ ਗੀਤਾਂ ਦੇ ਸਿਲਸਿਲੇ ਨੂੰ ਬਰਕਰਾਰ ਰੱਖਦਿਆਂ ਹੁਣ ਤੱਕ ਕਈ ਗੀਤ ਗਾਏ ਨੇ । ਜਿਨ੍ਹਾਂ ਨੂੰ ਸਮੇਂ ਸਮੇਂ ‘ਤੇ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਕਾਫੀ ਲੰਬੀ ਹੈ । ਪਰ ਉਨ੍ਹਾਂ ਨੇ ਜਿੰਨੇ ਵੀ ਗੀਤ ਗਾਏ ਨੇ ਉਨ੍ਹਾਂ ‘ਚ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਭਾਵੇਂ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਹੋਵੇ ,ਕਿਰਸਾਨੀ ਦੀ ਹੋਵੇ ਜਾਂ ਫਿਰ ਗੱਲ ਹੋਵੇ ਨੌਜਵਾਨ ਪੀੜ੍ਹੀ ਦੀ ਪਸੰਦ ਦੀ । ਜ਼ਿੰਦਗੀ ਦਾ ਹਰ ਰੰਗ ਉਨ੍ਹਾਂ ਦੇ ਗੀਤਾਂ ‘ਚ ਵੇਖਣ ਨੂੰ ਮਿਲਦਾ ਹੈ ਅਤੇ ਜੋ ਰੰਗ ਜ਼ਿੰਦਗੀ ਦੇ ਕਰੀਬ ਹੋਣ ਉਹ ਸਰੋਤਿਆਂ ਨੂੰ ਵੀ ਬੇਹੱਦ ਪਸੰਦ ਆਉਂਦੇ ਨੇ । ਇਹੀ ਕਾਰਨ ਹੈ ਕਿ ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਬੱਬੂ ਮਾਨ ਦੇ ਦੇਸ਼ ਹੀ ਨਹੀਂ ਵਿਦੇਸ਼ ‘ਚ ਵੀ ਵੱਡੀ ਫੈਨਸ ਫਾਲੋਵਿੰਗ ਹੈ ।