
ਮਹਿਫਲ ਮਿੱਤਰਾਂ ਦੀ ਸੱਜੇਗੀ ਨਿਊਯਾਰਕ ਸਾਰੇ…ਜੀ ਹਾਂ ਤੇ ਇਹ ਮਹਿਫਲ ਸਜਾਉਣ ਜਾ ਰਹੇ ਨੇ ਬੱਬੂ ਮਾਨ punjabi singer ।ਜੇ ਤੁਸੀਂ ਸੋਚ ਰਹੇ ਹੋਵੋ ਕਿ ਬੱਬੂ ਮਾਨ ਆਪਣੇ ਦੋਸਤਾਂ ਨਾਲ ਕੋਈ ਪਾਰਟੀ ਜਾਂ ਕੋਈ ਹੋਰ ਪ੍ਰੋਗਰਾਮ ਕਰਨ ਦੀ ਸੋਚ ਰਹੇ ਨੇ ਅਤੇ ਉਹ ਆਪਣੇ ਦੋਸਤਾਂ ਨਾਲ ਮਹਿਫਲ ਸਜਾਉਣ ਜਾ ਰਹੇ ਨੇ ਤਾਂ ਤੁਹਾਡਾ ਸੋਚਣਾ ਗਲਤ ਹੈ ਇਹ ਮਹਿਫਲ ਉਹ ਆਪਣੇ ਦੋਸਤਾਂ ਨਾਲ ਨਹੀਂ ,ਬਲਕਿ ਆਪਣੇ ਸਰੋਤਿਆਂ ਨਾਲ ਸਜਾਉਣ ਜਾ ਰਹੇ ਨੇ ।
ਉਹ ਵੀ ਪੰਜਾਬ ਜਾਂ ਭਾਰਤ ਦੇ ਕਿਸੇ ਸੂਬੇ ਵਿੱਚ ਨਹੀਂ ਬਲਕਿ ਉਹ ਇਹ ਮਹਿਫਲ ਸਜਾਉਣ ਜਾ ਰਹੇ ਨੇ ਨਿਊਯਾਰਕ ਦੀ ਧਰਤੀ ‘ਤੇ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਨਿਊਯਾਰਕ ਦੇ ਟੂਰ ਬਾਰੇ ਜਾਣਕਾਰੀ ਦੇ ਰਹੇ ਨੇ । ਬਾਈ ਸਤੰਬਰ ਨੂੰ ਉਹ ਨਿਊਯਾਰਕ ‘ਚ ਸਰੋਤਿਆਂ ਨਾਲ ਸੁਰਾਂ ਦੀ ਸਾਂਝ ਪਾਉਣਗੇ ਅਤੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਨਚਾਉਣਗੇ । ਇਸ ਵੀਡਿਓ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੱਡੀ ਗਿਣਤੀ ‘ਚ ਇਸ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਈ ਸੱਦਾ ਦੇ ਰਹੇ ਨੇ । ਉਨ੍ਹਾਂ ਨੇ ਆਪਣੇ ਫੈਨਸ ਤੋਂ ਉਮੀਦ ਜਤਾਈ ਕਿ ਇਸ ਪ੍ਰੋਗਰਾਮ ‘ਚ ਉਹ ਹੁੰਮ ਹੁੰਮਾ ਕੇ ਪਹੁੰਚਣਗੇ ।ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਏਨੀਂ ਦਿਨੀਂ ਆਪਣੇ ਵਿਦੇਸ਼ ਟੂਰ ‘ਤੇ ਹਨ ਅਤੇ ਇਸ ਟੂਰ ਦੌਰਾਨ ਉਹ ਕਈ ਸ਼ਹਿਰਾਂ ‘ਚ ਪਰਫਾਰਮੈਂਸ ਦੇ ਰਹੇ ਨੇ । ਸੋ ਤੁਸੀਂ ਵੀ ਨਿਊਯਾਰਕ ‘ਚ ਰਹਿੰਦੇ ਹੋ ਤਾਂ ਤਿਆਰ ਹੋ ਜਾਓ ਬੱਬੂ ਮਾਨ ਦੀ ਪਰਫਾਰਮੈਂਸ ਵੇਖਣ ਲਈ ।