ਬੱਬੂ ਮਾਨ ,ਜਸਬੀਰ ਜੱਸੀ ਅਤੇ ਅਮਿਤੋਜ਼ ਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਜਸਬੀਰ ਜੱਸੀ ਦੇ ਦਿਲ ਨੂੰ ਪਤਾ ਨਹੀਂ ਕੀ ਹੋ ਗਿਆ ਹੈ । ਅੱਜ ਕੱਲ੍ਹ ਉਹ ਬੜੇ ਹੀ ਉਦਾਸ ਰਹਿਣ ਲੱਗ ਪਏ ਨੇ ਅਤੇ ਉਨ੍ਹਾਂ ਨੇ ਆਪਣੇ ਦਿਲ ਦਾ ਹਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਿਆਨ ਕੀਤਾ ਹੈ । ਇਹ ਅਸੀਂ ਨਹੀਂ ਬਲਕਿ ਉਹ ਖੁਦ ਕਹਿ ਰਹੇ ਨੇ ਉਨ੍ਹਾਂ ਨੇ ਬੱਬੂ ਮਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ਨੁੰ ਸਾਂਝਿਆਂ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ‘ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋ ਕੇ ਚੁੱਪ ਕਰ ਜਾਉ।

View this post on Instagram

Dil taan pagal hai Doo gharian Ro ke chup kar juuuu #babbumaan #amitozmaan

A post shared by Jassi (@jassijasbir) on

ਹੁਣ ਉਨ੍ਹਾਂ ਦੇ ਦਿਲ ਨੂੰ ਕੀ ਹੋਇਆ ਜਾਂ ਉਹ ਫਿਰ ਆਪਣੇ ਦੋਸਤਾਂ ਨੂੰ ਯਾਦ ਕਰਕੇ ਭਾਵੁਕ ਹੋਏ ਨੇ ਇਸ ਗੱਲ ਦਾ ਜਵਾਬ ਤਾਂ ਜੱਸੀ ਖੁਦ ਹੀ ਦੇ ਸਕਦੇ ਨੇ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਦੇ ਨਾਲ ਇਸ ਗੀਤ ਨੂੰ ਗਾਉਣ ਵਾਲੇ ਬੱਬੂ ਮਾਨ ਵੀ ਬੈਠੇ ਨੇ ਅਤੇ ਇਸ ਦੇ ਨਾਲ ਹੀ ਅਮਿਤੋਜ਼ ਮਾਨ ਵੀ ਇਸ ਤਸਵੀਰ ‘ਚ ਨਜ਼ਰ ਆ ਰਹੇ ਹਨ।ਇਹ ਤਸਵੀਰ ਕਿਸੇ ਢਾਬੇ ਦੀ ਲੱਗ ਰਹੀ ਹੈ ਜਿੱਥੇ ਇਹ ਤਿਕੜੀ ਖਾਣੇ ਦਾ ਲੁਫਤ ਉਠਾਉਂਦੀ ਹੋਈ ਨਜ਼ਰ ਆ ਰਹੀ ਹੈ । ਜੱਸੀ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਪਸੰਦ ਕੀਤਾ ਜਾ ਰਿਹਾ ਹੈ ।