ਜਦੋ ” ਬੱਬੂ ਮਾਨ ” ਖੇਡਣ ਲੱਗ ਪਏ ਬੱਚਿਆਂ ਵਾਲੀ ਗੇਮ , ਵੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉੱਚਾ ਦਰਜ ਹਾਸਿਲ ਕਰ ਚੁੱਕੇ ਗਾਇਕ ਬੱਬੂ ਮਾਨ ਦੀ ਜੇਕਰ ਆਪਾਂ ਗੱਲ ਕਾਰੀਏਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇਂ ਸਾਡੀ ਪੰਜਾਬੀ ਗਾਇਕੀ ਦੇ ਝੰਡੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਗੱਡੇ ਹੋਏ ਹਨ | ਇਹਨਾਂ ਨੇਂ ਸਾਡੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ , ਮਿੱਤਰਾਂ ਦੀ ਛੱਤਰੀ, ਪਿੰਡ ਪਹਿਰਾ ਲੱਗਦਾ , ਸਾਉਣ ਦੀ ਝੜੀ ਆਦਿ ਜਿਹਨਾਂ ਨੂੰ ਕਿ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ | ਇਹਨੀ ਦਿਨੀ ” ਬੱਬੂ ਮਾਨ ” ਆਪਣੀ ਲਾਈਵ ਪ੍ਰਫੋਮੈਂਸ ਦੇਣ ਲਈ ਅਮਰੀਕਾ ਟੂਰ ਤੇ ਗਏ ਹੋਏ ਹਨ ਜਿਥੇ ਕਿ ਉਹ ਕੁੱਝ ਕੁ ਸਮਾਂ ਕੱਢਕੇ ਆਪਣੇ ਦੋਸਤਾਂ ਨਾਲ ਬਾਹਰ ਸੈਰ ਸਪਾਟੇ ਲਈ ਜਾਂਦੇ ਰਹਿੰਦੇ ਹਨ ਅਤੇ ਇਸ ਦੀਆ ਉਹ ਵੀਡੀਓ ਵੀ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਹਾਲ ਹੀ ਵਿੱਚ ਇਹਨਾਂ ਨੇਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਕਿ ਉਹ ਵੀਡੀਓ ਗੇਮ ਖੇਡਦੇ ਨਜ਼ਰ ਆ ਰਹੇ ਹਨ |

#gaming #microsoft

A post shared by Babbu Maan (ਬੱਬੂ ਮਾਨ) (@thebabbumaan9) on

ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ | ਗਾਇਕੀ ਦੇ ਨਾਲ ਲੋਕ ਇਹਨਾਂ ਦੇ ਇਸ ਮਿੱਠੜੇ ਸੁਭਾ ਅਤੇ ਦੇਸੀ ਅੰਦਾਜ਼ ਨੂੰ ਵੀ ਬਹੁਤ ਪਸੰਦ ਕਰਦੇ ਹਨ | ਕੁੱਝ ਦਿਨ ਪਹਿਲਾ ਵੀ ਇਹਨਾਂ ਨੇਂ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਇਹ ਅਮਰੀਕਾ ਦੀ ਇੱਕ ਸੜ੍ਹਕ ‘ਤੇ ਹੀ ਡਿਨਰ ਦਾ ਲੁਤਫ ਉਠਾਉਂਦੇ ਨਜ਼ਰ ਆਏ ਸਨ |