ਯੂ ਕੇ ਵਾਲਿਓ ਬਸ ਜਲਦੀ ਆ ਰਹੇ ਹਾਂ ਹੋ ਜਾਓ ਤਿਆਰ, ” ਬੱਬੂ ਮਾਨ “
ਪੰਜਾਬ ਦੇ ਮਸ਼ਹੂਰ ਗਾਇਕ punjabi singer ਬੱਬੂ ਮਾਨ Babbu Maan ਦਾ ਸਾਡੀ ਪੰਜਾਬੀ ਗਾਇਕੀ ਨੂੰ ਵਿਦੇਸ਼ਾ ਤੱਕ ਪਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ | ਬੱਬੂ ਮਾਨ ਦੇ ਗੀਤਾਂ ਨੂੰ ਪੰਜਾਬ ਦੇ ਨਾਲ ਵਿਦੇਸ਼ਾ ਵਿੱਚੋ ਵੀ ਬਹੁਤ ਭਰਵਾਂ ਹੁੰਗਾਰਾ ਮਿਲਦਾ ਆ ਰਿਹਾ ਹੈ | ਵਿਦੇਸ਼ਾਂ ਵਿੱਚ ਵੱਸਦੇ ਇਹਨਾਂ ਦੇ ਫੈਨਸ ਵੱਲੋਂ ਇਹਨਾਂ ਦੇ ਲਾਈਵ ਸ਼ੋ ਵੀ ਕਰਵਾਏ ਜਾਂਦੇ ਹਨ | ਇਹਨੀ ਦਿਨੀ ਬੱਬੂ ਮਾਨ ਅਮਰੀਕਾ ਵਿੱਚ ਆਪਣੀਆਂ ਪਰਫਾਰਮੈਂਸ ਦੇ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਹੁਣ ਯੂ ਕੇ ‘ਚ ਵੀ ਆਪਣੀ ਪਰਫਾਰਮੈਂਸ ਦੇਣਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਬੱਬੂ ਮਾਨ ਆਪਣੇ ਯੂ ਕੇ ਟੂਰ ਦੌਰਾਨ ਆਪਣੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਰਹੇ ਨੇ । ਬੱਬੂ ਮਾਨ ਆ ਯੂ ਕੇ ਦੇ ਵੱਖ-ਵੱਖ ਸ਼ਹਿਰਾਂ ‘ਚ ਆਪਣੀ ਪਰਫਾਰਮੈਂਸ ਦੇਣਗੇ ।

View this post on Instagram

Uk ?? waleo bas jaldi aa rahe haan. Ho Jao tyar ? Limited tickets left so grab ur ticket now before it’s too late. #babbumaaninsta #uk #birmingham #london #england?? #gravsend #leicester #wolverhampton #29thseptember #2018

A post shared by Babbu Maan (@babbumaaninsta) on

ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਉਨੱਤੀ ਸਤੰਬਰ ਨੂੰ ਬਰਮਿੰਘਮ ,ਤੀਹ ਸਤੰਬਰ ਨੂੰ ਲੰਦਨ ਅਤੇ ਪੰਜ ਅਕਤੂਬਰ ਨੂੰ ਗਰੇਵਲੈਂਡ ਅਤੇ ਸੱਤ ਅਕਤੂਬਰ ਨੂੰ ਲੈਸਟਰ ‘ਚ ਆਪਣੇ ਪ੍ਰੋਗਰਾਮ ਪੇਸ਼ ਕਰਨਗੇ। ਉਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ।ਬੱਬੂ ਮਾਨ ਨੇ ਕਿਹਾ ਕਿ ਸਰੋਤੇ ਉਨ੍ਹਾਂ ਦਾ ਮਾਣ ਰੱਖਣ ਅਤੇ ਉਹ ਵੀ ਸਰੋਤਿਆਂ ਦਾ ਖੂਬ ਮੰਨੋਰੰਜਨ ਕਰਨਗੇ । ਸੋ ਤੁਸੀਂ ਵੀ ਜੇ ਯੂ.ਕੇ ਰਹਿੰਦੇ ਹੋ ਤਾਂ ਤਿਆਰ ਹੋ ਜਾਓ ਬੱਬੂ ਮਾਨ ਦੀ ਪਰਫਾਰਮੈਂਸ ਵੇਖਣ ਲਈ ।ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ । ‘ਪਿੰਡ ਪਹਿਰਾ ਲੱਗਦਾ’ ਤੋਂ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਬੱਬੂ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ । ਬੱਬੂ ਮਾਨ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਸੋਚਣ ਦਾ ਅੰਦਾਜ਼ ਬਿਲਕੁਲ ਵੱਖਰਾ ਹੈ । ਬੱਬੂ ਮਾਨ ਦਾ ਜਿੱਥੇ ਆਪਣੇ ਗੀਤਾਂ ‘ਚ ਦੇਸੀ ਅੰਦਾਜ਼ ਵੇਖਣ ਨੂੰ ਮਿਲਦਾ ਹੈ ।ਰੀਲ ਲਾਈਫ ‘ਚ ਜਿੰਨੇ ਦੇਸੀ ਉਹ ਦਿਖਾਈ ਦਿੰਦੇ ਨੇ ਅਸਲ ਜ਼ਿੰਦਗੀ ‘ਚ ਵੀ ਬੱਬੂ ਮਾਨ ਓਨੇ ਹੀ ਦੇਸੀ ਨੇ ।