ਵਿਦੇਸ਼ਾ ਵਿੱਚ ਰਹਿ ਕੇ ਵੀ ਮਾਪਿਆਂ ਨੇਂ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖਿਆ ਹੈ, ਵੇਖੋ ਵੀਡੀਓ
ਜਿਥੇ ਅੱਜ ਕਲ ਦੀ ਸਾਡੀ ਨੌਜਵਾਨ ਪੀੜ੍ਹੀ ਸਾਡੇ ਵਿਰਸੇ ਅਤੇ ਧਰਮ ਨੂੰ ਭੁਲਦੀ ਜਾ ਰਹੀ ਹੈ ਅਤੇ ਗ਼ਲਤ ਦਿਸ਼ਾ ਵੱਲ ਜਾ ਰਹੀ ਹੈ ਪਰ ਓਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਕਿ ਆਪਣੇ ਵਿਰਸੇ ਅਤੇ ਧਰਮ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਧਰਮ ਅਤੇ ਵਿਰਸੇ ਨਾਲ ਜੋੜ ਕੇ ਰੱਖਿਆ ਹੈ ਇਸਦਾ ਸਬੂਤ ਹੈ ਪੰਜਾਬੀ ਗਾਇਕ babbu maan ” ਬੱਬੂ ਮਾਨ ” ਦੁਆਰਾ ਸ਼ੇਅਰ ਕੀਤੀ ਇੱਕ ਵੀਡੀਓ ਜੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਨੀ ਦਿਨੀ  punjabi singer ” ਬੱਬੂ ਮਾਨ ” ਵਿਦੇਸ਼ ਟੂਰ ‘ਤੇ ਹਨ ਅਤੇ ਆਪਣੇ ਇਸ ਟੂਰ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ |

View this post on Instagram

Guru Maharaaj idha hee Meher karan sadhi agli peerhi te. Maa Punjabi Amar rahe …!!!! Dilho ardaas hain Meri.  #babbumaan #babbumaaninsta #punjabi #punjab #culture

A post shared by Babbu Maan (ਬੱਬੂ ਮਾਨ) (@thebabbumaan9) on

ਤੁਹਾਨੂੰ ਦੱਸ ਦਈਏ ਕਿ ” ਬੱਬੂ ਮਾਨ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਓਹਨਾ ਦੇ ਲਾਈਵ ਸ਼ੋ ਦੇ ਦੌਰਾਨ ਇੱਕ ਬੱਚਾ ਸਟੇਜ ਤੇ ਧਾਰਮਿਕ ਗੀਤ ” ਉੱਚਾ ਦਰ ਬਾਬੇ ਨਾਨਕ ਦਾ ” ਗਾ ਰਿਹਾ ਹੈ ਅਤੇ ਬੱਬੂ ਮਾਨ ਨੇਂ ਉਸ ਬਚੇ ਨੂੰ ਸ਼ਾਬਾਸ਼ ਦਿੱਤੀ ਅਤੇ ਇਸ ਗੀਤ ਨੂੰ ਗਾਉਂਦੇ ਸਮੇਂ ਜਦੋਂ ਬੱਚਾ ਗੀਤ Song ਦੀ ਇੱਕ ਲਾਈਨ ਭੁੱਲ ਜਾਂਦਾ ਹੈ ਤਾਂ ਬੱਬੂ ਮਾਨ ਉਸ ਨੂੰ ਯਾਦ ਕਰਵਾਉਂਦੇ ਨੇ ਕਿ ‘ਤੂੰ ਇੱਕ ਲਾਈਨ ਤਾਂ ਭੁੱਲ ਹੀ ਗਿਆ ਕਿ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ’ ਜਿਸ ‘ਤੇ ਉਹ ਬੱਚਾ ਮੁੜ ਤੋਂ ਗਾਉਂਦਾ ਹੈ ਅਤੇ ਉਸ ਲਾਈਨ ਨੂੰ ਮੁੜ ਤੋਂ ਦੁਹਰਾਉਂਦਾ ਹੈ । ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਬੱਬੂ ਮਾਨ ਇਹ ਲਿਖਿਆ ਕਿ -:
Guru Maharaaj idha hee Meher karan sadhi agli peerhi te. Maa Punjabi Amar rahe …!!!!
Dilho ardaas hain Meri.