
ਬੱਬੂ ਮਾਨ punjabi singer ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਬਾਈਕਸ ਦੇ ਕਿਸੇ ਸ਼ੋਅ ਰੂਮ ‘ਚ ਖੜੇ ਨੇ ਅਤੇ ਇੱਕ ਬਾਈਕ ‘ਤੇ ਸਵਾਰ ਨੇ । ਆਪਣੇ ਇੰਸਟਾਗ੍ਰਾਮ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ ਮੁੰਡਾ ਸਿਰੇ ਦਾ ਸਟੱਡ ਬੱਲੀਏ । ਇਹ ਤਸਵੀਰਾਂ ਦੁਬਈ ਦੇ ਕਿਸੇ ਬਾਈਕ ਸ਼ੋਅਰੂਮ ਦੀਆਂ ਹਨ ਅਤੇ ਬੱਬੂ ਮਾਨ ਇਸ ਬਾਈਕ ‘ਤੇ ਸਵਾਰ ਹਨ । ਮਾਲਵੇ ਦਾ ਇਹ ਦੇਸੀ ਜੱਟ ਗੱਡੀਆਂ ਅਤੇ ਬਾਈਕਸ ਦਾ ਕਾਫੀ ਸ਼ੌਕ ਰੱਖਦਾ ਹੈ ।
ਬੱਬੂ ਮਾਨ ਏਨੀਂ ਦਿਨੀਂ ਵਿਦੇਸ਼ ਟੂਰ ‘ਤੇ ਹਨ ਅਤੇ ਆਪਣੇ ਇਸ ਟੂਰ ਦੌਰਾਨ ਉਹ ਆਪਣੀ ਪਰਫਾਰਮੈਂਸ ਦੇ ਵੀਡਿਓ ਵੀ ਸਾਂਝੇ ਕਰਦੇ ਰਹਿੰਦੇ ਨੇ ਅਤੇ ਅਮਰੀਕਾ ਤੋਂ ਬਾਅਦ ਉਹ ਹੁਣ ਦੁਬਈ ‘ਚ ਨੇ । ਜਿੱਥੋਂ ਦਾ ਇੱਕ ਵੀਡਿਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਬੱਬੂ ਮਾਨ ਅਜਿਹੇ ਕਲਾਕਾਰ ਨੇ ਜੋ ਆਪਣੇ ਫੈਨਸ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ ।
ਆਪਣੇ ਗੀਤਾਂ ‘ਚ ਗੱਡੀਆਂ ,ਨੱਢੀਆਂ ਅਤੇ ਪੰਜਾਬੀ ਵਿਰਸੇ ਦੀ ਗੱਲ ਕਰਨ ਵਾਲੇ ਇਸ ਗਾਇਕ ਨੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ । ਉਨ੍ਹਾਂ ਦੇ ਗੀਤਾਂ ‘ਚ ਪੰਜਾਬੀ ਸੱਭਿਆਚਾਰ,ਕਿਰਸਾਨੀ ਹਰ ਤਰ੍ਹਾਂ ਦੇ ਗੀਤ ਸ਼ਾਮਿਲ ਨੇ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਆਪਣੇ ਗੀਤਾਂ ‘ਚ ਗੱਡੀਆਂ ਦਾ ਜ਼ਿਕਰ ਕਰਨ ਵਾਲੇ ਬੱਬੂ ਮਾਨ ਨੂੰ ਗੱਡੀਆਂ ਦਾ ਕਿੰਨਾ ਸ਼ੌਕ ਹੈ ਇਸ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ।