
ਪੰਜਾਬੀ ਇੰਡਸਟਰੀ ਦੀ ਜਾਨ ਅਤੇ ਸ਼ਾਨ ” ਬੱਬੂ ਮਾਨ ” punjabi singer ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ | ਜੇਕਰ ਅੱਜ ਆਪਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ babbu maan ਸਿਤਾਰਿਆਂ ਦੀ ਲਿਸਟ ਵੇਖੀਏ ਤਾਂ ਬੱਬੂ ਮਾਨ ਦਾ ਨਾਮ ਹਮੇਸ਼ਾ ਸ਼ਿਖਰ ਤੇ ਰਹਿੰਦਾ ਹੈ | ” ਬੱਬੂ ਮਾਨ ” ਨੇਂ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਲੋਕਾਂ ਵੱਲੋਂ ਓਹਨਾ ਗੀਤਾਂ ਨੂੰ ਬਹੁਤ ਪਸੰਦ ਕੀਤਾ ਗਿਆ |
ਹਾਲ ਹੀ ਵਿੱਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਹੈ ਕਿ ਇਹਨਾਂ ਦੇ ਜਲਦੀ ਆ ਰਹੇ ਗੀਤ ” ਨਾਰ ” ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦੇ ਬੋਲ ਬੱਬੂ ਮਾਨ ਨੇਂ ਆਪ ਹੀ ਲਿਖੇ ਹਨ ਅਤੇ ਇਸਨੂੰ ਮਿਊਜ਼ਿਕ ਵੀ ਓਹਨਾ ਆਪ ਹੀ ਦਿੱਤਾ ਹੈ | ਇਸ ਗੀਤ ਦੇ ਟੀਜ਼ਰ ਨੂੰ ਵੇਖਕੇ ਇਹ ਲੱਗ ਰਿਹਾ ਹੈ ਕਿ ਇਹ ਇੱਕ ਨੱਚਣ ਟੱਪਣ ਅਤੇ ਭੰਗੜਾ ਕਰਨ ਵਾਲਾ ਗੀਤ ਹੈ|
ਬੱਬੂ ਮਾਨ ਨੇਂ ਪੰਜਾਬੀ ਇੰਡਸਟਰੀ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ” ਮਿੱਤਰਾਂ ਦੀ ਛੱਤਰੀ, ਸੌਣ ਦੀ ਝੜੀ ” ਕਬਜ਼ਾ ਆਦਿ | ਪਿਛਲੇ ਸਾਲ ਇਹਨਾਂ ਦਾ ਇਕ ਗੀਤ ” ਟੈਲੀਫੋਨ ” ਆਇਆ ਸੀ ਜਿਸ ਨੂੰ ਕਿ ਲੋਕਾਂ ਨੇਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ | ਪੰਜਾਬੀ ਗਾਇਕੀ ਤੋਂ ਇਲਾਵਾ ਇਹ ਇੱਕ ਅੱਛੇ ਐਕਟਰ ਵੀ ਹਨ ਅਤੇ ਇਹ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ | ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਐਕਟਰ ਅਤੇ ਗਾਇਕ ਦੇ ਨਾਲ ਨਾਲ ਪ੍ਰੋਡਿਊਸਰ ਤੇ ਲੇਖਕ ਵੀ ਹਨ |