ਅਮਰੀਕਾ ਵਿੱਚ ਹੋਣ ਜਾ ਰਹੇ ਆਪਣੇ ਸ਼ੋਅ ਬਾਰੇ ਬੱਬੂ ਮਾਨ ਨੇ ਦਿੱਤੀ ਜਾਣਕਾਰੀ, ਵੇਖੋ ਵੀਡੀਓ
ਅੱਜ ਆਪਾਂ ਉਸ ਮਸ਼ਹੂਰ ਹਸਤੀ ਦੀ ਗੱਲ ਕਰਨ ਜਾ ਰਹੇ ਹਾਂ ਜਿਸਨੇ ਕਿ ਆਪਣੀ ਗਾਇਕੀ babbu maan ਅਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਨੂੰ ਦੇਸ਼ ਵਿਦੇਸ਼ ਵਿੱਚ ਇੱਕ ਵੱਖਰੀ ਪਹਿਚਾਣ ਦਿੱਤੀ ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਾਨ ” ਬੱਬੂ ਮਾਨ ” punjabi singer ਜੀ ਦੀ ਜਿਹਨਾਂ ਨੇਂ ਅਮਰੀਕਾ ਵਿੱਚ ਵਸਦੇ ਫੈਨਸ ਨੂੰ ਖੁਸ਼ਖਬਰੀ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਦੱਸ ਰਹੇ ਹਨ ਕਿ ਉਹ ਆਪਣੇ ਅਗਸਤ ਅਤੇ ਸਤੰਬਰ ਵਿੱਚ ਹੋਣ ਜਾ ਰਹੇ ਸ਼ੋਅ ਲਈ ਅਮਰੀਕਾ ਪਾਊਂਚ ਚੁੱਕੇ ਹਨ ਅਤੇ ਨਾਲ ਹੀ ਉਹਨਾਂ ਨੇਂ 18 ਅਗਸਤ ਨੂੰ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਹੋਣ ਜਾ ਰਹੇ ਆਪਣੇ ਸ਼ੋਅ ਤੇ ਸੱਭ ਨੂੰ ਖੁੱਲ੍ਹਾ ਸੱਦਾ ਦਿੱਤਾ | ਜਿਵੇਂ ਕਿ ਬੱਬੂ ਮਾਨ ਜੀ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਟੂਰ ਬਾਰੇ ਪਹਿਲਾ ਵੀ ਜਾਣਕਾਰੀ ਦੇ ਚੁੱਕੇ ਸਨ |

Milde a ji Sacramento Saturday 18 August 2018 Aajo saare ralke mehfil laayiye Beimaan

A post shared by Babbu Maan (ਬੱਬੂ ਮਾਨ) (@babbumaan.official) on

ਇਸ ਤੋਂ ਪਹਿਲਾ ਵੀ ਬੱਬੂ ਮਾਨ ਦੇ ਅਮਰੀਕਾ ਵਿੱਚ ਵਿੱਚ ਜਿੰਨੇ ਵੀ ਸ਼ੋ ਹੋਏ ਹਨ ਸੱਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ | ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੰਜਾਬੀ ਇੰਡਸਟਰੀ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ” ਮਿੱਤਰਾਂ ਦੀ ਛੱਤਰੀ, ਸੌਣ ਦੀ ਝੜੀ ” ਆਦਿ | ਬੱਬੂ ਮਾਨ ਹਮੇਸ਼ਾ ਹੀ ਆਪਣੇ ਫੈਨਸ ਲਈ ਕੁੱਝ ਵੱਖਰਾ ਲੈ ਕੇ ਆਉਂਦੇ ਹਨ |

ਪਿਛਲੇ ਸਾਲ ਇਹਨਾਂ ਦਾ ਇਕ ਗੀਤ ” ਟੈਲੀਫੋਨ ” ਆਇਆ ਸੀ ਜਿਸ ਨੂੰ ਕਿ ਲੋਕਾਂ ਨੇਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ | ਪੰਜਾਬੀ ਗਾਇਕੀ ਤੋਂ ਇਲਾਵਾ ਇਹ ਇੱਕ ਅੱਛੇ ਐਕਟਰ ਵੀ ਹਨ ਅਤੇ ਇਹ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ | ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਐਕਟਰ ਅਤੇ ਗਾਇਕ ਦੇ ਨਾਲ ਨਾਲ ਪ੍ਰੋਡਿਊਸਰ ਤੇ ਲੇਖਕ ਵੀ ਹਨ |