ਆਯੁਸ਼ਮਾਨ ਖੁਰਾਣਾ ਮੁੜ ਤੋਂ ਆਪਣੀ ਨਵੀਂ ਫਿਲਮ ” ਬਧਾਈ ਹੋ ” ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰੀ ਲਗਵਾਉਣ ਜਾ ਰਹੇ ਹਨ
ਬੇਹਤਰੀਨ ਗਾਇਕ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਹਨ bollywood movies ” ਆਯੁਸ਼ਮਾਨ ਖੁਰਾਣਾ ” | ” ਆਯੁਸ਼ਮਾਨ ਖੁਰਾਣਾ ” ਹੁਣ ਤੱਕ ਕਾਫੀ ਸਾਰੀਆਂ ਬਾਲੀਵੁੱਡ ਫ਼ਿਲਮ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਬਿੰਦੂ , ਵਿੱਕੀ ਡੋਨਰ , ਬਰੇਲੀ ਕੀ ਬਰਫੀ , ਦਮ ਲਗਾਕੇ ਹਈਸ਼ਾ ” ਆਦਿ ਅਤੇ ਇਹਨਾਂ ਸੱਭ ਫ਼ਿਲਮਾਂ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ | ਆਯੁਸ਼ਮਾਨ ਖੁਰਾਣਾ ਮੁੜ ਤੋਂ ਆਪਣੀ ਨਵੀਂ ਫਿਲਮ ‘ਬਧਾਈ ਹੋ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰੀ ਲਗਵਾਉਣ ਜਾ ਰਹੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕੀ ” ਆਯੁਸ਼ਮਾਨ ਖੁਰਾਣਾ ” ਦੀ ਇੱਕ ਹੋਰ ਨਵੀਂ ਫ਼ਿਲਮ ਰਿਲੀਜ ਹੋਣ ਜਾ ਰਹੀ ਹੈ ਜਿਸਦਾ ਨਾਮ ਹੈ ” ਬਧਾਈ ਹੋ ” | ਤੁਹਾਨੂੰ ਦੱਸ ਦਈਏ ਕੀ ਇਹ ਫ਼ਿਲਮ 19 ਅਕਤੂਬਰ ਨੂੰ ਰਿਲੀਜ ਹੋਵੇਗੀ |

ਇਸ ਫ਼ਿਲਮ ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਜੋ ਕੀ ਕਾਫੀ ਦਿਲਚਸਪ ਹੈ | ਕਿਉੁਂਕਿ ਜਿਸ ਉਮਰ ‘ਚ ਉਨ੍ਹਾਂ ਦਾ ਵਿਆਹ ਹੋਣਾ ਹੁੰਦਾ ਹੈ ,ਪਰ ਇਸ ਉਮਰ ਚ ਉਨ੍ਹਾਂ ਦੀ ਮਾਂ ਬਣੀ ਨੀਨਾ ਗੁਪਤਾ ਗਰਭਵਤੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉੁਨ੍ਹਾਂ ਦੀ ਜ਼ਿੰਦਗੀ ‘ਚ ਹੱਫੜਾ ਦੱਫੜੀ ਮੱਚ ਜਾਂਦੀ ਹੈ | ਨੀਨਾ ਗੁਪਤਾ ਦੇ ਪਤੀ ਦਾ ਕਿਰਦਾਰਰ ਗਜਰਾਜ ਰਾਵ ਨਿਭਾ ਰਹੇ ਹਨ | ਇਸ ਫ਼ਿਲਮ ਨੂੰ ” ਅਮਿਤ ਰਵਿੰਦਰਨਾਥ ਸ਼ਰਮਾ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਸ ਫ਼ਿਲਮ ਵਿੱਚ ” ਆਯੁਸ਼ਮਾਨ ਖੁਰਾਣਾ ” ਦੇ ਨਾਲ ” ਸਾਨੀਆ ਮਲਹੋਤਰਾ ” ਆਪਣੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ |