ਰਿਲੀਜ ਹੋਇਆ “ਬਲਜੀਤ ਘਰੂਣ” ਦਾ ਗੀਤ “ਸ਼ਾਇਰ” , ਸ਼ੈਰੀ ਮਾਨ ਨੇਂ ਕੀਤਾ ਵੀਡੀਓ ਸਾਂਝਾ
ਆਪਣੇ ਗੀਤ ” ਬਚਪਨ ” ਤੋਂ ਬਾਅਦ ” ਬਲਜੀਤ ਸਿੰਘ ਘਰੂਣ ” punjabi singer ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਸ਼ਾਇਰ ” | ਇਸਦੀ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ” ਸ਼ੈਰੀ ਮਾਨ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਦੁਆਰਾ ਸੱਭ ਨਾਲ ਸਾਂਝੀ ਕੀਤੀ ਹੈ | ਬਲਜੀਤ ਸਿੰਘ ਘਰੂਣ ਦਾ ਇਹ ਇੱਕ ਸੈਡ ਗੀਤ ਹੈ | ਜਿੱਥੇ ਕਿ ਬਲਜੀਤ ਨੇਂ ਇਸ ਗੀਤ ਨੂੰ ਗਾਇਆ ਹੈ ਓਥੇ ਇਸ ਗੀਤ ਦੇ ਬੋਲ ਵੀ ਓਹਨਾ ਆਪ ਹੀ ਲਿਖੇ ਹਨ | ਇਸ ਗੀਤ ਨੂੰ ਮਿਊਜ਼ਿਕ ” ਗਿਫਟਰੂਲਰ ” ਦੁਆਰਾ ਦਿੱਤਾ ਗਿਆ ਹੈ |

ਇਸ ਗੀਤ ‘ਚ ਬਲਜੀਤ ਸਿੰਘ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸ਼ਾਇਰ ਕਿਵੇਂ ਬਣੇ । ਇਸ ਗੀਤ ‘ਚ ਉਹ ਵਿਖਾਉਂਦੇ ਨੇ ਕਿ ਕਿਸ ਤਰ੍ਹਾਂ ਜ਼ਿੰਦਗੀ ਭਰ ਉਨ੍ਹਾਂ ਨੇ ਤਨਹਾ ਜ਼ਿੰਦਗੀ ਬਿਤਾਈ ,ਪਰ ਇੱਕ ਆਸ ਦੀ ਕਿਰਨ ਅਤੇ ਉਨ੍ਹਾਂ ਦੇ ਇੱਕਲੇਪਣ ਨੂੰ ਦੂਰ ਕਰਨ ਲਈ ਕਿਸੇ ਕੁੜ੍ਹੀ ਦਾ ਖਿਆਲ ਉਨ੍ਹਾਂ ਦੇ ਜ਼ਹਿਨ ‘ਚ ਆਇਆ । ਪਰ ਉਹ ਕੁੜ੍ਹੀ ਵੀ ਉਨ੍ਹਾਂ ਦੀ ਤਨਹਾਈ ਨੂੰ ਦੂਰ ਨਹੀਂ ਕਰ ਸਕੀ ਅਤੇ ਫਿਰ ਤੋਂ ਉਨ੍ਹਾਂ ਨੂੰ ਤਨਹਾ ਹੀ ਜੀਣਾ ਪੈਂਦਾ ਹੈ | ਬਲਜੀਤ ਨੇ ਇਸ ਤੋਂ ਪਹਿਲਾਂ ‘ਬਚਪਨ’ ਟਰੈਕ ਕੱਢਿਆ ਸੀ ,ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ | ਇਸ ਗੀਤ ‘ਚ ਉਨ੍ਹਾਂ ਨੇ ਬਚਪਨ ਤੋਂ ਪਈ ਇੱਕ ਬੱਚੀ ਨਾਲ ਸਾਂਝ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ । ਪਰ ਜਦੋਂ ਜਵਾਨੀ ‘ਚ ਇਸ ਪਿਆਰ ਦੀ ਸਮਝ ਆਉਂਦੀ ਹੈ ਤਾਂ ਉਹ ਸਾਂਝ ਸਿਰੇ ਨਹੀਂ ਚੜ੍ਹਦੀ | ਇਸ ਗੀਤ ਨੂੰ ਉਨ੍ਹਾਂ ਨੇ ਖੁਦ ਹੀ ਲਿਖਿਆ ਸੀ ,ਇਸ ਗੀਤ ਦਾ ਸੰਕਲਪ ਜਿੰਨਾ ਵਧੀਆ ਸੀ ਉਸ ਤੋਂ ਵੀ ਵਧੀਆ ਇਸ ਦੀ ਵੀਡਿਓ ਬਣਾਈ ਗਈ ਸੀ | ਬਲਜੀਤ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ,ਉੱਥੇ ਹੀ ਵਧੀਆ ਅਵਾਜ਼ ਵੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ |