ਬਲਰਾਜ ਦਾ ਨਵਾਂ ਗੀਤ ‘ਇਸ਼ਕਬਾਜ਼ੀਆਂ’ ਹੋਇਆ ਰਿਲੀਜ਼
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਨਿੱਤ ਦਿਨ ਨਵੇਂ ਗਾਇਕ ਆਪਣੀ ਗਾਇਕੀ ਦਾ ਜਲਵਾ ਬਿਖੇਰਦੇ ਨਜ਼ਰ ਆ ਰਹੇ ਨੇ । ਉਨ੍ਹਾਂ ਗਾਇਕਾਂ ਵਿੱਚੋਂ ਹੀ ਇੱਕ ਹਨ ਬਲਰਾਜ । ਜੋ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਜਿਸ ਦਾ ਨਾਂਅ ਹੈ ‘ਇਸ਼ਕਬਾਜ਼ੀਆਂ’। ਇਸ ਗੀਤ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਹਾਦਸਾ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ।

https://www.youtube.com/watch?v=LAVZ5RTPvGM

ਹਾਦਸਾ ਇੱਕ ਹੱਸਦੇ ਵੱਸਦੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ ਅਤੇ ਇਹ ਬਰਬਾਦੀ ਇਸ ਮੰਜ਼ਰ ਤੱਕ ਪਹੁੰਚ ਜਾਂਦੀ ਹੈ ਕਿ ਪਲਾਂ ਵਿੱਚ ਹੀ ਘਰ ਦਾ ਖੁਸ਼ਨੁਮਾ ਮਹੌਲ ਗਮਾਂ ‘ਚ ਬਦਲ ਜਾਂਦਾ ਹੈ । ਪਰ ਇਸ ਦੇ ਨਾਲ ਹੀ ਗੀਤ ‘ਚ ਇਹ ਵੀ ਵਿਖਾਇਆ ਗਿਆ ਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਹਾਲਾਤ ਜੋ ਜ਼ਖਮ ਦਿੰਦੇ ਹਨ । ਉਸ ਨੂੰ ਭਰਨ ਲੱਗਿਆਂ ਬੇਸ਼ੱਕ ਥੋੜਾ ਵਕਤ ਤਾਂ ਲੱਗਦਾ ਹੈ ਪਰ ਸਮਾ ਬੜਾ ਬਲਵਾਨ ਹੁੰਦਾ ਹੈ ਅਤੇ ਸਮਾ ਬੀਤਣ ‘ਤੇ ਜ਼ਿੰਦਗੀ ਜਿਉਣ ਦੀ ਲਾਲਸਾ ਇੱਕ ਵਾਰ ਮੁੜ ਤੋਂ ਇਨਸਾਨ ‘ਚ ਪੈਦਾ ਹੁੰਦੀ ਹੈ।

ਇਸ ਗੀਤ ‘ਚ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜ਼ਿੰਦਗੀ ‘ਚ ਕਿੰਨੇ ਵੀ ਮੁਸ਼ਕਿਲ ਹਾਲਾਤ ਕਿਉਂ ਨਾ ਹੋਣ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ । ਗੀਤ ਨੂੰ ਜਿੱਥੇ ਬਲਰਾਜ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਉੱਥੇ ਹੀ ਗੀਤ ਦੇ ਬੋਲ ਸਿੰਘ ਜੀਤ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਜੀ.ਗੁਰੀ ਨੇ ।ਗਾਣੇ ਦਾ ਵੀਡਿਓ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ । ਇਹ ਗੀਤ ਰੋਮਾਂਟਿਕ ਸੈਡ ਸੌਂਗ ਹੈ ।