ਫ਼ਿਲਮ “ਬੈਂਡ ਵਾਜੇ” ਦੇ ਗੀਤ “ਸਾਹ ਚੜ ਗਿਆ ਵੇ” ਨੂੰ ਲੋਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਪੰਜਾਬੀ ਮਿਊਜ਼ਿਕ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ ਪੰਜਾਬੀਆਂ ਵੱਲੋਂ ਹਰ ਇੱਕ ਗਾਣੇ punjabi song ਨੂੰ ਉਸੇ ਤਰਾਂ ਹੀ ਪਿਆਰ ਦਿੱਤਾ ਜਾਂਦਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਵੀ ਪੰਜਾਬ ਦੇ ਪੁਰਾਣੇ ਗਾਣਿਆਂ ਦੇ ਰੀਮੇਕ ਤਿਆਰ ਕੀਤੇ ਜਾਂਦੇ ਹਨ, ਅਤੇ ਹਿੱਟ ਵੀ ਹੁੰਦੇ ਹਨ | ਅਜਿਹਾ ਹੀ ਸੁਪਰਹਿੱਟ ਗੀਤ ਹੈ ‘ਬਾਬਾ ਵੇ ਕਲਾ ਮਰੋੜ’ ਜਿਸ ਨੂੰ ਕਈ ਗਾਇਕਾਂ ਨੇ ਆਪਣੇ ਅੰਦਾਜ਼ ‘ਚ ਗਾਇਆ ਹੈ ਅਤੇ ਹੁਣ ਇੱਕ ਵਾਰ ਫਿਰ ਇਸ ਗੀਤ ਦਾ ਨਵਾਂ ਰੂਪ ਸਾਹਮਣੇ ਆਇਆ ਹੈ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਦੀ ਫਿਲਮ ‘ਬੈਂਡ ਵਾਜੇ’ ‘ਚ ਜਿਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ |

ਇਸ ਗੀਤ ਦਾ ਨਾਮ ਹੈ ‘ਸਾਹ ਚੜ੍ਹ ਗਿਆ ਵੇ’ ਜਿਸ ਨੂੰ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਗਾਇਆ ਹੈ | ਗੀਤ ਦੇ ਬੋਲ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਵੱਲੋਂ ਲਿਖੇ ਗਏ ਹਨ | ਫਿਲਮ ਦੇ ਪ੍ਰੋਡਿਊਸਰ ਜਤਿਦੰਰ ਸ਼ਾਹ ਵੱਲੋਂ ਗੀਤ ਨੂੰ ਕੰਪੋਜ਼ ਅਤੇ ਮਿਊਜ਼ਿਕ ਦਿੱਤਾ ਗਿਆ ਹੈ | ਦੱਸ ਦਈਏ ਸਭ ਤੋਂ ਪਹਿਲਾਂ ਇਹ ਗੀਤ ਕੇ.ਦੀਪ ਅਤੇ ਜਗਮੋਹਣ ਕੌਰ ਵੱਲੋਂ ਗਾਇਆ ਗਿਆ ਸੀ | ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ | ਉਸ ਤੋਂ ਬਾਅਦ ਸਮੇਂ ਸਮੇਂ ‘ਤੇ ਇਸ ਗਾਣੇ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਅਤੇ ਸਾਰੇ ਹੀ ਹਿੱਟ ਰਹੇ ਹਨ |

ਸ਼ਾਹ ਐਂਡ ਸ਼ਾਹ ਪ੍ਰੋਡਕਸ਼ਨ ‘ਚ ਬਣੀ ਇਹ ਫਿਲਮ ਬੈਂਡ ਵਾਜੇ 15 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ | ਫਿਲਮ ਦੇ ਸਾਰੇ ਹੀ ਗੀਤਾਂ ਨੂੰ ਲੋਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ | ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ | ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਵਰਗੇ ਵੱਡੇ ਐਕਟਰ ਵੀ ਫਿਲਮ ‘ਚ ਖਾਸ ਭੂਮਿਕਾ ਨਿਭਾ ਰਹੇ ਹਨ |