ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ 0.75% ਵਾਧਾ ਕੀਤਾ, ਅਕਤੂਬਰ ਵਿੱਚ ਇੱਕ ਹੋਰ ਵਾਧੇ ਦਾ ਦਿੱਤਾ ਸੰਕੇਤ
ਬੈਂਕ ਆਫ ਕੈਨੇਡਾ ਨੇ ਵਿਆਜ ਦਰ ਨੂੰ 0.75 ਪ੍ਰਤੀਸ਼ਤ ਵਧਾ ਦਿੱਤਾ ਹੈ, ਜਿਸ ਨਾਲ ਪਾਲਿਸੀ ਦਰ 2.5 ਫੀਸਦੀ ਤੋਂ ਵਧਾ ਕੇ 3.25 ਫੀਸਦੀ ਹੋ ਗਈ ਹੈ। ਦੱਸ ਦੇਈਏ ਕਿ ਮਾਰਚ ਤੋਂ, ਬੈਂਕ ਨੇ ਆਪਣੀ ਨੀਤੀਗਤ ਦਰ ਵਿੱਚ 300 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ – ਜੋ ਕਿ ਮਹਿੰਗਾਈ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ 1990 ਦੇ ਦਹਾਕੇ ਦੇ ਮੱਧ ਤੋਂ ਬਾਅਦ ਦਾ ਸਭ ਤੋਂ ਤੇਜ਼ ਰਫ਼ਤਾਰ ਵਾਧਾ ਹੈ।

ਬੈਂਕ ਵੱਲੋਂ ਇਸ ਵਾਧੇ ਦਾ ਮੁੱਖ ਕਾਰਨ ਯੂਕਰੇਨ ਵਿੱਚ ਜੰਗ, ਚੀਨ ਵਿੱਚ ਚੱਲ ਰਹੇ ਕੋਵਿਡ-19 ਲੌਕਡਾਊਨ ਅਤੇ ਅਸਥਿਰ ਵਸਤੂਆਂ ਦੀਆਂ ਕੀਮਤਾਂ ਨੂੰ ਗਲੋਬਲ ਮਹਿੰਗਾਈ ਦੱਸਿਆ ਹੈ।

ਇਸਦੇ ਨਾਲ ਹੀ ਅਕਤੂਬਰ 26, 2022 ਨੂੰ ਮੁੜ੍ਹ ਤੋਂ ਵਿਆਜ ਦਰ ਵਧਾਉਣ ਦੇ ਸੰਕੇਤ ਵੀ ਬੈਂਕ ਆਫ ਕੈਨੇਡਾ ਨੇ ਦਿੱਤੇ ਹਨ।