ਓਬਾਮਾ ਨੇ ਨਿਭਾਈ ਟਰੂਡੋ ਨਾਲ ਦੋਸਤੀ, ਗੁਆਂਢੀਆਂ ਨੂੰ ਕਿਹਾ ਤੁਹਾਨੂੰ ਜਸਟਿਨ ਟਰੂਡੋ ਜਿਹਾ ਨੇਤਾ ਨਹੀਂ ਮਿਲਣਾ!

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੁੱਧਵਾਰ ਨੂੰ ਲਿਬਰਲ ਲੀਡਰ ਜਸਟਿਨ ਟਰੂਡੋ ਦੀ ਹਮਾਇਤ ਲਈ ਟਵੀਟ ਕਰਕੇ ਆਪਣੀ ਦੋਸਤੀ ਨਿਭਾਈ ਹੈ। ਓਬਾਮਾ ਨੇ ਗੁਆਢੀਆਂ ਭਾਵ ਕੈਨੇਡਾ ਦੇ ਲੋਕਾਂ ਨੂੰ ਟਵੀਟ ਕਰ ਕਿਹਾ ਹੈ ਕਿ ਤੁਹਾਨੂੰ ਜਸਟਿਨ ਟਰੂਡੋ ਜਿਹਾ ਨੇਤਾ ਨਹੀਂ ਮਿਲਣਾ।

“ਜਸਟਿਨ ਟਰੂਡੋ ਦੇ ਨਾਲ ਰਾਸ਼ਟਰਪਤੀ ਵਜੋਂ ਕੰਮ ਕਰਨ ਦਾ ਮੈਨੂੰ ਹੈ। ਉਹ ਇੱਕ ਬਹੁਤ ਹੀ ਮਿਹਨਤੀ ਅਤੇ ਪ੍ਰਭਾਵਸ਼ਾਲੀ ਨੇਤਾ ਹੈ ਜੋ ਮੌਸਮ ਵਿੱਚ ਤਬਦੀਲੀ ਵਰਗੇ ਵੱਡੇ ਮੁੱਦਿਆਂ ਨੂੰ ਲੈ ਗੰਭੀਰ ਸੋਚ ਰੱੱਖਦਾ ਹੈ,” ਓਬਾਮਾ ਨੇ ਇੱਕ ਟਵੀਟ ਵਿੱਚ ਲਿਿਖਆ। “ਦੁਨੀਆਂ ਨੂੰ ਹੁਣ ਉਸਦੀ ਅਗਾਂਹਵਧੂ ਲੀਡਰਸ਼ਿਪ ਦੀ ਲੋੜ ਹੈ, ਅਤੇ ਮੈਂ ਆਸ ਕਰਦਾ ਹਾਂ ਕਿ ਸਾਡੇ ਗੁਆਂਢੀ ਭਾਵ ਕੈਨੇਡੀਅਨਜ਼ ਇੱਕ ਹੋਰ ਕਾਰਜਕਾਲ ਲਈ ਉਸਦਾ ਸਮਰਥਨ ਕਰਨਗੇ।”

ਟਵੀਟ ਸੋਸ਼ਲ ਮੀਡੀਆ ‘ਤੇ ਸਕਿੰਟਾਂ ਦੇ ਅੰਦਰ ਵਾਇਰਲ ਹੋ ਗਿਆ ਹੈ। ਬਰਾਕ ਓਬਾਮਾ ਨੇ ਟਰੂਡੋ ਨੂੰ ਇਕ “ਪ੍ਰਗਤੀਵਾਦੀ” ਆਗੂ ਕਿਹਾ ਜੋ ਇੱਕ ਹੋਰ ਮੌਕੇ ਦਾ ਹੱਕਦਾਰ ਹੈ।

ਇਸ ਦੇ ਜਵਾਬ ਵਿਚ ਲਿਬਰਲ ਨੇਤਾ ਜਸਟਿਨ ਟਰੂਡੋ ਨੇ ਟਵੀਟ ਕਰਕੇ ਕਿਹਾ, “ਮੇਰੇ ਦੋਸਤ ਦਾ ਧੰਨਵਾਦ, ਅਸੀਂ ਆਪਣੀ ਤਰੱਕੀ ਨੂੰ ਜਾਰੀ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।”

ਹਾਲਾਂਕਿ ਕੋਈ-ਕੋਈ ਇਸ ਟਵੀਟ ਤੋਂ ਖੁਸ਼ ਨਹੀਂ ਹੋਇਆ ਜਾਪਿਆ!

“ਕੈਨੇਡੀਅਨ ਲੋਕ ਰੂਸ ਦੀ ਦਖਲਅੰਦਾਜ਼ੀ ਬਾਰੇ ਚਿੰਤਤ ਸਨ, ਸ਼ਾਇਦ ਚੀਨੀ ਦਖਲਅੰਦਾਜ਼ੀ ਬਾਰੇ ਵੀ। ਲੱਗਦਾ ਹੈ ਕਿ ਸਾਡੀ ਚੋਣ ਵਿਚ ਵਿਦੇਸ਼ੀ ਦਖਲਅੰਦਾਜ਼ੀ ਅਮਰੀਕਾ ਵੱਲੋਂ ਹੋਣੀ ਸੀ! ”ਕੰਸਰਵੇਟਿਵ ਸਟੀਫਨ ਟੇਲਰ ਨੇ ਟਵੀਟ ਕੀਤਾ।

ਇੱਥੇ ਇਹ ਦੱਸਣਯੋਗ ਹੈ ਕਿ 21 ਅਕਤੂਬਰ ਨੂੰ ਵੋਟਾਂ ਪੈਣ ਵਿਚ ਸਿਰਫ 5 ਦਿਨ ਬਚੇ ਹਨ, ਅਤੇ 5 ਮਿਲੀਅਨ ਕੈਨੇਡੀਅਨਾਂ ਨੇ ਐਡਵਾਂਸ ਪੋਲੰਿਗ ਦੌਰਾਨ ਵੋਟ ਦੇ ਦਿੱਤੀ ਹੈ। ਹਾਂਲਾਕਿ, ਇਸ ਵਾਰ ਸਪੱਸ਼ਟ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਕਿ ਇਸ ਵਾਰ ਕਿਸਦੀ ਕੌਮੀ ਸਰਕਾਰ ਬਣੇਗੀ।