ਵੇਖੋ ਕੈਨੇਡਾ ਵਿਚ ਸ਼ੂਟ ਹੋਏ ਮਨਕਿਰਤ ਔਲਖ ਦੇ ਗੀਤ “ਦਾਰੂ ਬੰਦ” ਦੇ ਸੈੱਟ ਦੀਆਂ ਕੁਝ ਝੱਲਕੀਆਂ

Written by Gourav Kochhar

Published on : June 11, 2018 4:08
mankirt aulakh

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਨਕਿਰਤ ਔਲਖ mankirt aulakh ਆਪਣੇ ਗਾਣਿਆਂ, ਅਦਾਕਾਰੀ ਕਰ ਕੇ ਆਪਣੇ ਫੈਨਸ ਦੇ ਸੱਭ ਤੋਂ ਚਹਿਤੇ ਕਲਾਕਾਰ ਹਨ | ਹਾਲ ਹੀ ਵਿਚ ਆਇਆ ਉਹਨਾਂ ਦਾ ਗੀਤ ‘ਦਾਰੂ ਬੰਦ’ ਸੋਸ਼ਲ ਮੀਡਿਆ ਤੇ ਬਹੁਤ ਛਾਇਆ ਹੋਇਆ ਹੈ | ਪੰਜਾਬ ਦੇ ਜ਼ਿਆਦਾਤਰ ਗਾਣੇ ਪੰਜਾਬ ‘ਚ ਹੀ ਸ਼ੂਟ ਕਿੱਤੇ ਜਾਂਦੇ ਹਨ ਪਰ ਇਸ ਗਾਣੇ ਦੀ ਪੂਰੀ ਸ਼ੂਟਿੰਗ ਕੈਨੇਡਾ ਵਿਚ ਹੋਈ ਹੈ ਜਿਸਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ | ਕੈਨੇਡਾ ਵਿਚ ਬੈਠੇ ਪੰਜਾਬੀ ਲੋਕ ਪੰਜਾਬੀ ਮਿਊਜ਼ਿਕ ਇੰਡਸਟਰੀ ਉਹਨਾਂ ਹੀ ਪਿਆਰ ਕਰਦੇ ਹਨ ਜਿੰਨਾ ਪੰਜਾਬ ਦੇ ਲੋਕ ਕਰਦੇ ਹਨ| ਕੈਨੇਡਾ ਦੇਸ਼ ਪੰਜਾਬੀਆਂ ਨੂੰ ਬੇਹੱਦ ਪਸੰਦ ਹੈ ਇਸ ਲਈ ਜਦੋ ਵੀ ਕਿਸੇ ਪੰਜਾਬੀ ਨੌਜਵਾਨ ਨੂੰ ਉਸਦੇ ਭਵਿੱਖ ਬਾਰੇ ਪੁੱਛੋਂ ਤਾ ਜ਼ਿਆਦਾਤਰ ਨੌਜਵਾਨਾਂ ਦਾ ਜਵਾਬ ਹੀ ਹੁੰਦਾ ਹੈ ਕਿ ਅਸੀਂ ਤਾਂ ਕਨੇਡਾ ਸੈੱਟ ਹੋਣਾ ਹੈ|

mankirta

ਇਸ ਵਿਚ ਕੈਨੇਡੀਅਨ ਮਾਡਲ ਮੋਨਿਕਾ ਸਿੰਘ ਮੁੱਖ ਕਿਰਦਾਰ ਅਦਾ ਕਰ ਰਹੀ ਹੈ, ਗਾਣੇ ਨੂੰ ਹੁਣ ਤਕ 22 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਦੇਖ ਲਿਆ ਹੈ| ਮਨਕਿਰਤ ਨੇ ਆਪਣੀ ਇੰਸਟਾਗ੍ਰਾਮ ਤੇ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਕੁਝ ਵੀਡੀਓ ਸਾਂਝੀ ਕੀਤੀਆਂ ਹਨ ਜਿਹਨਾਂ ਨੂੰ ਦੇਖ ਕੇ ਪਤਾ ਚਲ ਰਿਹਾ ਹੈ ਕਿ ਗਾਣੇ ਦੀ ਪੂਰੀ ਸ਼ੂਟਿੰਗ ਬਹੁਤ ਹੀ ਮਜ਼ੇਦਾਰ ਰਹੀ| ਸ਼ੂਟਿੰਗ ਦੇ ਦੌਰਾਨ ਓਥੇ ਪੋਹੁੰਚੇ ਹੋਏ ਮਨਕਿਰਤ ਔਲਖ mankirt aulakh ਦੇ ਕੈਨੇਡੀਅਨ ਫੈਨਸ ਬਹੁਤ ਉਤਸਾਹਿਤ ਸਨ|

ਗਾਣੇ ਨੂੰ ਮਨਕਿਰਤ ਔਲਖ ਦੁਆਰਾ ਗਾਇਆ ਗਿਆ ਹੈ ਅਤੇ ਇਸਦੇ ਬੋਲ ਲਾਲੀ ਮੁੰਡੀ ਨੇ ਲਿਖੇ ਹਨ ਅਤੇ ਜੇ ਸ੍ਟੇਟਿਕ ਨੇ ਇਸਨੂੰ ਮਿਊਜ਼ਿਕ ਦਿਤਾ ਗਿਆ ਹੈ |ਮਨਕਿਰਤ ਔਲਖ mankirt aulakh ਦੇ ਪਹਿਲਾਂ ਆਏ ਗਾਣੇ ਗੈਂਗਲੈਂਡ Gangland ,ਖਿਆਲ, ਡਾਂਗ, ਟਰੰਕ, ਕਦਰ ਅਤੇ ਯੂਥ, ਜੱਟ ਬਲੱਡ ਆਦਿ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ | ਉਹਨਾਂ ਦਾ ਗਾਣਾ ‘ਬਦਨਾਮ’ 182 ਮਿਲੀਅਨ ਤੋਂ ਵੀ ਵੱਧ ਲੋਕਾਂ ਦੁਆਰਾ ਦੇਖਿਆ ਗਿਆ ਹੈ |

mankirt aulakh