ਇਸ ਤਰਾਂ ਤਿਆਰ ਹੋਇਆ ਹੈ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦਾ ਗੀਤ , ਵੇਖੋ ਵੀਡੀਓ
ਜਿਵੇਂ ਅਸੀਂ ਪਹਿਲਾ ਵੀ ਜਾਣਕਾਰੀ ਦੇ ਚੁੱਕੇ ਹਾਂ ” ਕਪਿਲ ਸ਼ਰਮਾ ” ਬਹੁਤ ਹੀ ਜਲਦ ਆਪਣੇ ਪ੍ਰੋਡਕਸ਼ਨ ਹਾਊਸ ” K9 ਫਿਲਮਜ਼ ” ਅੰਦਰ ਬਣੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਨੂੰ ਲੈਕੇ ਆ ਰਹੇ ਹਨ | ਹਾਲ ਹੀ ਵਿੱਚ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਕਮਲ ਖਾਨ ਇਸ ਫ਼ਿਲਮ ਦਾ ਗੀਤ ਗਏ ਰਹੇ ਹਨ | ਉਸ ਗੀਤ ਦੇ ਬੋਲ ਕੁਝ ਇਸ ਤਰਾਂ ਹਨ ” ਤਰ ਜਾ ਤੂੰ ਖਵਾਬਾਂ ਦਾ ਦਰਿਆ ” | ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ ਹੋਵੇਗੀ |

Watch the behind the scenes of upcoming film Son of Manjeet Singh, these guys working hard towards creating impressive music for the film.Are you excited for the trailer?Stay tuned with us, trailer releasing soon!Film releasing on #12thOctoberProducers – Kapil sharma and Sumeet SinghDirected by #VikramGrover#SagaMusic #SagaHits #Unisys #SevenColorsMotionPictures #SonOfManjeetSingh

Posted by Sumeet Singh on Monday, September 24, 2018

ਜੇਕਰ ਆਪਾਂ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ” ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨਿਆ, ਮਲਕੀਤ ਰੌਨੀ ਅਤੇ ਹਾਰਬੀ ਸੰਘਾ ਵਰਗੇ ਕਲਾਕਾਰ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਕਪਿਲ ਸ਼ਰਮਾ, ਸੁਮਿਤ ਸਿੰਘ ਤੇ ਗੁਰਪ੍ਰੀਤ ਘੁੱਗੀ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਅਤੇ ਇਸਦਾ ਨਿਰਦੇਸ਼ਨ ਵਿਕਰਮ ਗਰੋਵਰ ਵਲੋਂ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੇ ਜਰੀਏ ” ਕਪਿਲ ਸ਼ਰਮਾ ” ਇੱਕ ਵਾਰ ਫਿਰ ਤੋਂ ਮਨੋਰੰਜਨ ਦੀ ਦੁਨੀਆਂ ਵਿੱਚ ਵਾਪਸੀ ਕਰਨ ਜਾ ਰਹੇ ਹਨ | ਉਮੀਦ ਹੈ ਕਿ ਇਹਨਾਂ ਦੀ ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆਵੇਗੀ |