
Bikram Singh Allahbaksh : ਬਿਕਰਮ ਸਿੰਘ ਅੱਲ੍ਹਾਬਕਸ਼ ਨੂੰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਸ਼ੈਡੋ ਮੰਤਰੀ ਦਾ ਸਲਾਹਕਾਰ ਨਿਯੁਕਤ ਹੋਣ ‘ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ
ਕੈਨੇਡਾ : ਬਿਕਰਮ ਸਿੰਘ ਅੱਲ੍ਹਾਬਕਸ਼ ਨੂੰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਸ਼ੈਡੋ ਮੰਤਰੀ ਬੌਬ ਸਰੋਆ ਵੱਲੋਂ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸਰੋਆ, ਕੈਨੇਡਾ ਦੇ ਮਾਰਖਮ ਯੂਨੀਅਨਵਿਲ ਹਲਕੇ ਤੋਂ ਪਾਰਲੀਮੈਂਟ ਮੈਂਬਰ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬੇਮਿਸਾਲ ਪ੍ਰਾਪਤੀ ‘ਤੇ ਬਿਕਰਮ ਸਿੰਘ ਅੱਲ੍ਹਾਬਕਸ਼ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅੱਲ੍ਹਾਬਕਸ਼ ਦੀ ਇਹ ਪ੍ਰਾਪਤੀ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਅਤੇ ਅਣਥੱਕ ਮਿਹਨਤ ਦੇ ਜਜ਼ਬੇ ਦਾ ਪ੍ਰਮਾਣ ਹੈ।
ਦੱਸ ਦੇਈਏ ਕਿ ਸ੍ਰੀ ਸਰੋਆ ਇਮੀਗ੍ਰੇਸ਼ਨ, ਰਿਫੀਊਜੀ ਅਤੇ ਸਿਟੀਜ਼ਨਸ਼ਿਮਪ ਦੇ ਵੀ ਸਹਾਇਕ ਸ਼ੈਡੋ ਮਿਨੀਸਟਰ ਹਨ।
– PTC Punjabi Canada