ਪ੍ਰਧਾਨ ਮੰਤਰੀ ਟਰੂਡੋ ਨੇ ਬਿਲ ਮੋਰਨੋ ਦੇ ਅਸਤੀਫੇ ਨੂੰ ਲੈ ਕੇ ਦਿੱਤਾ ਇਹ ਬਿਆਨ!

author-image
Ragini Joshi
New Update
NULL

ਬਿਲ ਮੋਰਨੋ ਦੇ ਅਸਤੀਫ਼ੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਵਿੱਤ ਮੰਤਰੀ ਦਾ ਉਹਨਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੈਨੇਡੀਅਨਜ਼ ਦੇ ਹਿੱਤਾਂ ਲਈ ਕੀਤੇ ਕੰਮਾਂ ਲਈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਉਹਨਾਂ ਦੀ ਖਜ਼ਾਨਾ ਮੰਤਰੀ ਨਾਲ ਗੱਲਬਾਤ ਹੋਈ ਜਿਸ 'ਚ ਉਹਨਾਂ ਨੇ ਬਿਲ ਮੋਰਨੋ ਵੱਲੋਂ ਦਿੱਤੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਹੈ।

ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਚਾਹੇ ਸੀਸੀਬੀ ਹੋਵੇ ਜਾਂ 1 ਮਿਲੀਅਨ ਨੌਕਰੀਆਂ ਪੈਦਾ ਕਰਨਾ, ਮੋਰਨੋ ਦੀ ਅਗਵਾਈ ਹੇਠ ਕੈਨੇਡਾ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ।

ਉਹਨਾਂ ਨੇ ਕੋਰੋਨਾ ਵਾਇਰਸ ਦੌਰਾਨ ਸੀਈਆਰਬੀ ਅਤੇ ਵੇਜ ਸਬਸਿਡੀ ਵਰਗੇ ਪ੍ਰੋਗਰਾਮਾਂ ਦੀ ਅਗਵਾਈ ਲਈ ਵੀ ਮੋਰਨੋ ਦਾ ਧੰਨਵਾਦ ਕੀਤਾ।



ਦੱਸ ਦੇਈਏ ਕਿ ਖਜ਼ਾਨਾ ਮੰਤਰੀ ਨੇ ਸੋਮਵਾਰ ਨੂੰ ਅਸਤੀਫਾ ਦਿੰਦਿਆਂ ਆਖਿਆ ਸੀ ਕਿ ਕੈਨੇਡਾ ਨੂੰ ਹੁਣ ਨਵੇਂ ਖਜ਼ਾਨਾ ਮੰਤਰੀ ਦੀ ਜ਼ਰੂਰਤ ਹੈ ਜੋ ਲੰਮਾ ਸਮਾਂ ਪਾਰਟੀ ਅਤੇ ਲਿਬਰਲ ਸਰਕਾਰ ਦੇ ਨਾਲ ਰਹਿ ਸਕੇ ਕਿਉਂਕਿ ਕੋਰੋਨਾ ਵਾਇਰਸ ਦੀ ਰਿਕਵਰੀ ਨੂੰ ਅਜੇ ਸਮਾਂ ਲੱਗੇਗਾ ਅਤੇ ਉਹ ਅਗਲੀ ਚੋਣ ਲੜਣਾ ਨਹੀਂ ਚਾਹੁੰਦੇ।

Advertisment