ਕਰਮਜੀਤ ਅਨਮੋਲ ਫ਼ਿਲਮ  ‘ਮਿੰਦੋ ਤਸੀਲਦਾਰਨੀ’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ
ਫਿਲਮ ‘ਲਾਵਾਂ ਫੇਰੇ’ ਦੀ ਅਪਾਰ ਸਫਲਤਾ ਤੋਂ ਬਾਅਦ ਕਰਮਜੀਤ ਅਨਮੋਲ  ‘ਮਿੰਦੋ ਤਸੀਲਦਾਰਨੀ’ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਇਸ ਫਿਲਮ ਨੂੰ ਕਰਮਜੀਤ ਅਣਮੋਲ ਅਤੇ ਰੰਜੀਵ ਸਿੰਗਲਾ  ਪ੍ਰੋਡਿਊਸ ਕਰ ਰਹੇ ਨੇ । ਇਸ ਫਿਲਮ ਦਾ ਇੱਕ ਪੋਸਟਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਸ ਫਿਲਮ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਜਦਕਿ ਡਾਇਰੈਕਸ਼ਨ ਵੀ ਅਵਤਾਰ ਸਿੰਘ ਦੀ ਹੀ ਰਹੇਗੀ ।ਬਿੰਨੂ ਢਿੱਲੋਂ ਨੇ ਕਰਮਜੀਤ ਅਨਮੋਲ ਨੂੰ ਇਸ ਫਿਲਮ ਲਈ ਸ਼ੁਭ ਇੱਛਾਵਾਂ ਦਿੱਤੀਆਂ ਨੇ

View this post on Instagram

Karamjeet Anmol veer nu Gud lck ???

A post shared by Binnu Dhillon (@binnudhillons) on

ਫਿਲਮ ਦੇ ਪੋਸਟਰ ਨੂੰ ਵੇਖ ਕੇ ਅਤੇ ਇਸ ਫਿਲਮ ਦੇ ਨਾਂਅ ਨੂੰ ਵੇਖ ਕੇ ਇਸ ਗੱਲ ਦਾ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਫਿਲਮ ‘ਚ ਕੁਝ ਦੇਸੀ ਅਤੇ ਪੁਰਾਣੇ ਅੰਦਾਜ਼ ਦੀ ਕਿਸੇ ਔਰਤ ਦੇ ਕਿਰਦਾਰ ਨੂੰ ਵਿਖਾਇਆ ਜਾ ਸਕਦਾ ਹੈ । ਖੈਰ ਇਸ ਫਿਲਮ ਦੀ ਕਹਾਣੀ ਮਿੰਦੋ ਤਸੀਲਦਾਰਨੀ ਦੇ ਆਲੇ ਦੁਆਲੇ ਘੁੰਮਦੀ ਹੈ ਜਾਂ ਫਿਰ ਕੁਝ ਹੋਰ । ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਇਸ ਤਰਾਂ ਦਾ ਨਾਂਅ ਦਰਸ਼ਕਾਂ ‘ਚ ਜਿਗਿਆਸਾ ਜ਼ਰੂਰ ਪੈਦਾ ਕਰ ਰਿਹਾ ਹੈ ।ਇਸ ਪੋਸਟਰ ਦਾ ਡਿਜ਼ਾਇਨ ਅਮਨ ਕਲਸੀ ਨੇ ਤਿਆਰ ਕੀਤਾ ਹੈ ।

ਕਰਮਜੀਤ ਅਨਮੋਲ ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਜਿਨ੍ਹਾਂ ‘ਚ ਪ੍ਰਮੁੱਖ ਤੌਰ ‘ਤੇ ‘ਕੈਰੀ ਆਨ ਜੱਟਾ’, ਜੱਟ ਐਂਡ ਜੂਲੀਅਟ ,ਡਿਸਕੋ ਸਿੰਘ,ਜੱਟ ਜੇਮਸ ਬੌਂਡ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ ‘ਵੈਸਟ ਇਜ਼ ਵੈਸਟ’ ਅਤੇ ਦੇਵ ਡੀ ਵਰਗੀ ਹਿੰਦੀ ਫਿਲਮ ‘ਚ ਵੀ ਕੰਮ ਕੀਤਾ ਹੈ । ਕਰਮਜੀਤ ਅਣਮੋਲ ਜਿੱਥੇ ਇੱਕ ਵਧੀਆ ਅਦਾਕਾਰ ਨੇ ਉੱਥੇ ਉਨ੍ਹਾਂ ਨੇ ਕਈ ਗੀਤ ਵੀ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਨੇ ਵੀ ਖੂਬ ਪਸੰਦ ਕੀਤਾ ਹੈ। ਹਾਲ ‘ਚ ਹੀ ਆਏ ਉਨ੍ਹਾਂ ਨੇ ਫਿਲਮ ‘ਮਰ ਗਏ ਓਏ ਲੋਕੋ’ ‘ਚ ਗੀਤ ‘ਮਿੱਠੜੇ ਬੋਲ’ ਗਾਇਆ ਸੀ ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਕਰਮਜੀਤ ਅਨਮੋਲ ਹੁਣ ਮੁੜ ਤੋਂ ਆਪਣੀ ਇਸ ਨਵੀਂ ਫਿਲਮ ਨਾਲ ਹਾਜ਼ਰ ਨੇ । ਪਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਗਲੇ ਸਾਲ ਦਾ ।