ਜਦੋ ” ਬਿੰਨੂ ਢਿੱਲੋਂ ” ਨੂੰ ਆਈਆਂ ਕਾਲਜ ਟਾਈਮ ਦੀਆਂ ਯਾਦਾਂ
ਹਰ ਇੱਕ ਇਨਸਾਨ ਦੇ ਜੀਵਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹੁੰਦੀਆਂ ਹਨ ਜਿਸ ਨੂੰ ਕਿ ਉਹ ਕਦੇ ਵੀ ਨਹੀਂ ਭੁੱਲ ਸੱਕਦਾ ਅਤੇ ਇਹ ਯਾਦਾਂ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣ ਜਾਂਦੀਆਂ ਹਨ | ਇਹਨਾਂ ਵਿੱਚੋਂ ਹੀ ਹਨ ਕਾਲਜ ਅਤੇ ਯੂਨੀਵਰਸਿਟੀ ਦੀਆਂ ਯਾਦਾਂ ਜੋ ਕਿ ਹਮੇਸ਼ਾ ਦਿਲਾਂ ‘ਚ ਬਰਕਰਾਰ ਰਹਿੰਦੀਆਂ ਨੇ | ਭਾਵੇਂ ਉਹ ਆਮ ਇਨਸਾਨ ਹੋਵੇ ਜਾਂ ਫਿਰ ਕੋਈ ਕਲਾਕਾਰ | ਜਦੋਂ ਉਹ ਆਪਣੇ ਕਾਲਜ ਜਾਂ ਯੂਨੀਵਰਸਿਟੀ ‘ਚ ਜਾਂਦੇ ਨੇ ਤਾਂ ਯੂਨੀਵਰਸਿਟੀ ਦੀਆਂ ਉਹ ਯਾਦਾਂ ਮੁੜ ਤੋਂ ਤਾਜ਼ਾ ਹੋ ਜਾਂਦੀਆਂ ਨੇ | ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਅਦਾਕਾਰ punjabi actor ” ਬਿੰਨੂ ਢਿੱਲੋਂ ” ਬਾਰੇ ਜੋ ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਪਹੁੰਚੇ ਜਿੱਥੇ ਕਿ ਓਹਨਾ ਨੂੰ ਆਪਣੇ ਪੁਰਾਣੇ ਸਾਥੀਆਂ ਅਤੇ ਆਪਣੇ ਸੀਨੀਅਰ ਨੂੰ ਮਿਲੇ ਅਤੇ ਆਪਣੇ ਪੜ੍ਹਾਈ ਦੇ ਦਿਨਾਂ ਨੂੰ ਯਾਦ ਕਰਨ ਲੱਗ ਪਏ | ਜਿਸ ਨਾਲ ਓਹਨਾ ਦੇ ਯੂਨੀਵਰਸਿਟੀ ਦੀਆਂ ਉਹ ਯਾਦਾਂ ਮੁੜ ਤੋਂ ਤਾਜ਼ਾ ਹੋ ਗਈਆਂ |

ਬਿਨੂੰ ਢਿਲੋਂ ਨੇਂ ਇੰਸਟਾਗ੍ਰਾਮ ਤੇ ਇਸਦਾ ਇਕ ਵੀਡੀਓ ਵੀ ਸਾਂਝਾ ਕੀਤਾ ਹੈ | ਇਸ ਵੀਡੀਓ ਵਿੱਚ ਬਿੰਨੂ ਢਿੱਲੋਂ ਦੱਸ ਰਹੇ ਹਨ ਕਿ ਉਹ ਕਿਵੇਂ ਆਪਣੇ ਦੋਸਤਾਂ ਨਾਲ ਮਿਲਕੇ ਸ਼ਰਾਰਤਾਂ ਕਰਦੇ ਹੁੰਦੇ ਸਨ | ਤੁਹਨੂੰ ਦੱਸ ਦਈਏ ਕਿ ਇਹ ਵੀਡੀਓ ਓਹਨਾ ਨੇਂ ਜਲਦ ਆ ਰਹੀ ਪੰਜਾਬੀ ਫ਼ਿਲਮ ” ਦੋ ਦੂਣੀ ਪੰਜ ” ਦੇ ਸੈੱਟ ਤੋਂ ਸਾਂਝੀ ਕੀਤੀ ਹੈ ਜਿੱਥੇ ਕਿ ਇਹ ਸਾਰੇ ਕਲਾਕਾਰ ਸ਼ੂਟਿੰਗ ਵਿੱਚੋਂ ਆਪਣਾ ਕੁੱਝ ਸਮਾਂ ਕੱਢ ਕੇ ਮਸਤੀ ਕਰਦੇ ਨਜ਼ਰ ਆਏ | ਤੁਹਾਨੂੰ ਦੱਸ ਦਈਏ ਕਿ ‘ਦੋ ਦੂਣੀ ਪੰਜ’ ਫਿਲਮ ‘ਚ ਅੰਮ੍ਰਿਤ ਮਾਨ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਾਦਸ਼ਾਹ |