ਕਰਤਾਰ ਰਮਲਾ ਦੀ ਕਾਮਯਾਬੀ ਪਿੱਛੇ ਮੁਹੰਮਦ ਸਦੀਕ ਦਾ ਹੈ ਵੱਡਾ ਹੱਥ ,ਜਾਣੋ ਗਾਇਕ ਕਰਤਾਰ ਰਮਲਾ ਬਾਰੇ
kartar ramla
kartar ramla

ਪੰਜਾਬ ਦੇ ਮਸ਼ਹੂਰ ਗਾਇਕ ਕਰਤਾਰ ਰਮਲਾ ਉਹ ਗਾਇਕ ਹਨ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਕਈ ਪੰਜਾਬੀ ਗਾਇਕਾਂ ਦੇ ਵੀ ਪਸੰਦੀਦਾ ਗਾਇਕ ਹਨ । ਇਸੇ ਲਈ ਕਈ ਗਾਇਕ ਉਹਨਾਂ ਦਾ ਨਾਂ ਆਪਣੇ ਗੀਤਾਂ ਵਿੱਚ ਲੈਂਦੇ ਹਨ । ਕਰਤਾਰ ਰਮਲਾ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1947 ਨੂੰ ਮਾਤਾ ਕਰਤਾਰ ਕੌਰ ਗਿਆਨੀ ਪਿਆਰਾ ਸਿੰਘ ਦੇ ਘਰ ਪਿੰਡ ਹੁਦਾਲ ਜ਼ਿਲ੍ਹਾ ਲਹੌਰ ਵਿੱਚ ਹੋਇਆ ਸੀ ।ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਫਰੀਦਕੋਟ ਵਿੱਚ ਆ ਕੇ ਵੱਸ ਗਿਆ ।ਇਸ ਦੌਰਾਨ ਕਰਤਾਰ ਰਮਲਾ ਸਿਰਫ ਚਾਰ ਮਹੀਨੇ ਦੇ ਸਨ । ਫਰੀਦਕੋਟ ਵਿੱਚ ਹੀ ਉਹਨਾਂ ਨੇ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਿਆ ਤੇ ਆਪਣੇ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ । ਕਰਤਾਰ ਰਮਲਾ ਦੇ ਪਿਤਾ ਇੱਕ ਕਿਸਾਨ ਸਨ ਪਰ ਉਹ ਸੰਗੀਤ ਦੀਆਂ ਡੁੰਘਾਈਆਂ ਦੇ ਵੀ ਗਿਆਤਾ ਸਨ । ਕਰਤਾਰ ਰਮਲਾ ਨੇ ਆਪਣੇ ਪਿਤਾ ਤੋਂ ਹੀ ਤੂੰਬੀ ਵਜਾਉਣੀ ਤੇ ਹੋਰ ਸਾਜ਼ ਵਜਾਉਣੇ ਸਿੱਖੇ ।

ਹੋਰ ਵੇਖੋ :ਇੱਕ ਸ਼ੋਅ ਦੌਰਾਨ ਕਰੀਨਾ ਕਪੂਰ ਨੇ ਕੀਤੇ ਕਈ ਅਹਿਮ ਖੁਲਾਸੇ ,ਦੂਜੀ ਪ੍ਰੈਗਨੇਂਸੀ ‘ਤੇ ਵੀ ਬੋਲੀ ਕਰੀਨਾ

ਕਰਤਾਰ ਰਮਲਾ ਦੇ ਗੀਤਾਂ ਦੀ ਖਾਸੀਅਤ ਇਹ ਹੈ ਕਿ ਉਹਨਾਂ ਵਿੱਚ ਵਿਅੰਗ ਹੁੰਦਾ ਹੈ । ਇਸ ਕਰਕੇ ਉਹਨਾਂ ਦੀ ਅਲੋਚਨਾ ਵੀ ਹੁੰਦੀ ਸੀ । ਪਰ ਲੋਕਾਂ ਦੀ ਪਰਵਾਹ ਕੀਤੇ ਬਗੈਰ ਉਹਨਾਂ ਨੇ ਆਪਣਾ ਸੰਗੀਤਕ ਸਫਰ ਜਾਰੀ ਰੱਖਿਆ । ਉਹ ਅਕਸਰ ਕਹਿੰਦੇ ਸਨ ਕਿ ਉਹਨਾਂ ਦੇ ਗੀਤਾਂ ਵਿੱਚ ਉਹੀ ਸਭ ਕੁਝ ਹੁੰਦਾ ਹੈ ਜਿਹੜਾ ਪੰਜਾਬ ਦੇ ਸੱਭਿਆਚਾਰ ਵਿੱਚ ਹੈ । ਕਰਤਾਰ ਰਮਲਾ ਨੂੰ ਗਾਇਕ ਬਣਨ ਵਿੱਚ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹਨਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਖੇਤੀ ਕਰਨ ਪਰ ਕਰਤਾਰ ਰਮਲਾ ਦਾ ਸੁਫਨਾ ਇੱਕ ਕਾਮਯਾਬ ਗਾਇਕ ਬਣਨ ਦਾ ਸੀ । ਇਸ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਉਸ ਸਮੇਂ ਦੇ ਕਈ ਗਾਇਕਾਂ ਨਾਲ ਵੀ ਕੰਮ ਕੀਤਾ ।

ਹੋਰ ਵੇਖੋ :ਦੀਪ ਜੰਡੂ ਹੁਣ ਦੇਬੀ ਮਕਸੂਦਪੁਰੀ ਨਾਲ ਕੱਢਣਗੇ ਗੀਤ ,ਦੇਬੀ ਨੇ ਕੀਤਾ ਖੁਲਾਸਾ

ਰਮਲਾ ਨੇ ਮੁਹੰਮਦ ਸਦੀਕ, ਦੀਦਾਰ ਸੰਧੂ, ਜਗਮੋਹਨ ਕੌਰ, ਨਰਿੰਦਰ ਬੀਬਾ, ਨਾਲ ਕੰਮ ਕੀਤਾ ਪਰ ਸਭ ਤੋਂ ਜ਼ਿਆਦਾ ਸਮਾਂ ਉਹਨਾਂ ਨੇ ਮੁਹੰਮਦ ਸਦੀਕ ਨਾਲ ਗੁਜ਼ਾਰਿਆ । ਸਦੀਕ ਦੇ ਅਖਾੜਿਆਂ ਦੌਰਾਨ ਕਰਤਾਰ ਰਮਲਾ ਵੀ ਇੱਕ ਦੋ ਗੀਤ ਗਾਉਂਦੇ ਸਨ । ਸਦੀਕ ਅਤੇ ਰਮਲਾ ਦੀ ਜੋੜੀ ਇਸ ਤਰ੍ਹਾਂ ਦੀ ਸੀ ਜਿਵੇਂ ਦੋਵੇਂ ਭਰਾ ਹੋਣ। ਮੁਹੰਮਦ ਸਦੀਕ ਨੇ ਕਰਤਾਰ ਰਮਲਾ ਤੋਂ ਹੀ ਪੱਗ ਬੰਨਣੀ ਸਿੱਖੀ ਸੀ ਤੇ ਰਮਲਾ ਨੇ ਹੀ ਸਦੀਕ ਨੂੰ ਤੂੰਬੀ ਦੇ ਕੁਝ ਗੁਰ ਦੱਸੇ ਸਨ। ਸਦੀਕ ਨਾਲ ਅਖਾੜਿਆ ਵਿੱਚ ਪ੍ਰਫਾਰਮੈਂਸ ਦੇਣ ਨਾਲ ਉਹਨਾਂ ਦੀ ਵੀ ਪਹਿਚਾਣ ਬਣਨ ਲੱਗੀ ਸੀ ।

ਹੋਰ ਵੇਖੋ :ਰਾਜ ਬਰਾੜ ਦੇ ਜਨਮ ਦਿਨ ‘ਤੇ ਵੇਖੋ ,ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਯਾਦਗਾਰ ਗੱਲਾਂ


ਕਰਤਾਰ ਰਮਲਾ ਨੇ 1978 ਨੂੰ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ ।ਇਸ ਗਾਣੇ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ ਤੇ ਇਹ ਗਾਣਾ ਸੁਪਰ ਹਿੱਟ ਹੋਇਆ ਸੀ । ਕਰਤਾਰ ਰਮਲਾ ਦੀਆਂ ਕਈ ਕੇਸੈਟਾਂ ਤੇ ਗੀਤ ਮਾਰਕਿਟ ਵਿੱਚ ਆਏ ਜਿਹੜੇ ਕਿ ਬਹੁਤ ਹਿੱਟ ਰਹੇ ਪਰ ਇਹਨਾਂ ਵਿੱਚੋਂ ਜੋਬਨ ਵੇਖਿਆ ਮੁਕਦਾ ਨਹੀਂ ਸਭ ਤੋਂ ਵੱਧ ਹਿੱਟ ਰਿਹਾ, ਇਸ ਗੀਤ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੀ । ਇਸ ਗੀਤ ਨਾਲ ਕਰਤਾਰ ਰਮਲਾ ਰਾਤੋ ਰਾਤ ਸਟਾਰ ਬਣ ਗਏ ਸਨ ।ਕਰਤਾਰ ਰਮਲਾ ਨੇ ਕਈ ਡਿਊਟ ਗਾਣੇ ਵੀ ਕੀਤੇ । ਉਹਨਾਂ ਨੇ ਸਭ ਤੋਂ ਪਹਿਲਾਂ ਬੀਬੀ ਸੁਖਵੰਤ ਕੌਰ ਨਾਲ ਜੋੜੀ ਬਣਾਈ ਸੀ ।ਇਸ ਜੋੜੀ ਨੂੰ ਲੋਕਾਂ ਦਾ ਖੂਬ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ਉਹਨਾਂ ਨੇ ਮਨਜੀਤ ਕੌਰ, ਊਸ਼ਾ ਕਿਰਨ ਤੋਂ ਇਲਾਵਾ ਹੋਰ ਕਈ ਗਾਇਕਾਵਾਂ ਨਾਲ ਜੋੜੀ ਬਣਾਈ । ਪਰ ਅੱਜ ਕੱਲ ਕਰਤਾਰ ਰਮਲਾ ਨਵਜੋਤ ਰਾਣੀ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਅਖਾੜੇ ਲਗਾ ਰਹੇ ਹਨ ।

ਹੋਰ ਵੇਖੋ :ਗਿੱਪੀ ਗਰੇਵਾਲ ‘ਚ ਆ ਗਿਆ ਐਟੀਟਿਊਡ ,ਫੈਨਸ ਦੀ ਵੀ ਨਹੀਂ ਕਰਦੇ ਕਦਰ ,ਵੇਖੋ ਵੀਡਿਓ

ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਰੰਨ ਬੋਤਲ ਵਰਗੀ, ਕਿਉਂ ਮੱਖਣਾ ਤੈਨੂੰ ਪਿਆਰ ਨਹੀਂ ਆਉਂਦਾ, ਇਹ ਜੋਬਨ ਵੇਖਿਆ ਮੁਕਦਾ ਨਹੀਂ, ਮੋੜੀਂ ਬਾਬਾ ਡਾਂਗ ਵਾਲਿਆ, ਚੰਨਾ ਮੈਂ ਪਲਸ ਟੂ ਤੋਂ ਫੇਲ ਹੋ ਗਈ, ਇਸ ਤੋਂ ਇਲਾਵਾ ਉਹਨਾਂ ਦੇ ਹੋਰ ਕਈ ਗੀਤ ਸੁਪਰ ਹਿੱਟ ਰਹੇ ।