ਬੌਬੀ ਦਿਓਲ ਨੇ ਤੋੜੀ ਆਪਣੇ ਖ਼ਾਨਦਾਨ ਦੀ ਪਰੰਪਰਾ, ਐਵਾਰਡ ਸ਼ੋਅ ‘ਚ ਕਿੱਤਾ ਅਜਿਹਾ ਕੰਮ
bobby deol

ਸਾਲ 2018 ‘ਚ ਬੌਬੀ ਦਿਓਲ ਦੇ ਸਿਤਾਰੇ ਬੁਲੰਦੀਆਂ ‘ਤੇ ਹਨ। ਜਿੱਥੇ ਉਨ੍ਹਾਂ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰੇਸ 3’ ਬਾਕਸ ਆਫਿਸ ‘ਤੇ ਰਿਕਾਰਡਤੋੜ ਕਮਾਈ ਕਰ ਰਹੀ ਹੈ। ਉੱਥੇ ਦੂਜੇ ਪਾਸੇ ਫਿਲਮ ਇੰਡਸਟਰੀ ‘ਚ ਉਨ੍ਹਾਂ ਦਾ ਸਟਾਰਡਮ ਵੱਧ ਗਿਆ ਹੈ। ਹੁਣ ਉਹ ਕਈ ਇਵੈਂਟਸ ‘ਚ ਨਜ਼ਰ ਆ ਰਹੇ ਹਨ। ਐਤਵਾਰ ਨੂੰ ਹੋਏ ‘ਆਈਫਾ 2018’ ਐਵਾਰਡਜ਼ ‘ਚ ਵੀ ਬੌਬੀ ਦਿਓਲ ਦਾ ਜਲਵਾ ਦੇਖਣ ਨੂੰ ਮਿਲਿਆ। ਬੌਬੀ Bobby Deol ਨੇ ਕਈ ਸਾਲਾਂ ਬਾਅਦ ‘ਆਈਫਾ’ ਦੇ ਮੰਚ ‘ਤੇ ਪਰਫਾਰਮੈਂਸ ਦਿੱਤੀ। ਉਨ੍ਹਾਂ ਨੇ ਆਪਣੀ ਫਿਲਮ ‘ਬਰਸਾਤ’ ਦੇ ਗੀਤ ‘ਲਵ ਤੁਝੇ ਲਵ ਮੈਂ ਕਰਤਾ ਹੂੰ’ ਅਤੇ ‘ਹਮਕੋ ਸਿਰਫ ਤੁਮਸੇ ਪਿਆਰ ਹੈਂ’ ‘ਤੇ ਰੱਜ ਕੇ ਡਾਂਸ ਕੀਤਾ।

ਇਸ ਤੋਂ ਇਲਾਵਾ ਸਟੇਜ ‘ਤੇ ਉਨ੍ਹਾਂ ਦਾ ਸਾਥ ਦੇਣ ਲਈ ਸਲਮਾਨ ਖਾਨ Salman Khan ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਵੀ ਪਹੁੰਚੀ। ਦੋਹਾਂ ਨੇ ‘ਰੇਸ 3’ ਦੇ ਗੀਤ ‘ਪਾਰਟੀ ਚਲੇ ਆਨ’ ‘ਤੇ ਧਮਾਕੇਦਾਰ ਪਰਫਾਰਮੈਂਸ ਦਿੱਤੀ। ਇਸ ਦੌਰਾਨ ਦੋਹਾਂ ਦੀ ਸ਼ਾਨਦਾਰ ਕੈਮਿਸਟਰੀ ਅਤੇ ਡਾਂਸ ਮੂਵਸ ਨੇ ਸਾਰਿਆ ਨੂੰ ਦੀਵਾਨਾ ਬਣਾ ਦਿੱਤਾ।

ਬੌਬੀ ਦਿਓਲ Bobby Deol ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ‘ਰੇਸ 3’ ‘ਚ ਬੌਬੀ ਦਿਓਲ ਦੇ ਕੰਮ ਦੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ। ਫਿਲਮ ‘ਚ ਉਨ੍ਹਾਂ ਦਾ ਸਲਮਾਨ ਖਾਨ ਨਾਲ ਸ਼ਰਟਲੈੱਸ ਸੀਨ ਕਾਫੀ ਚਰਚਾ ‘ਚ ਬਣਿਆ ਹੋਇਆ ਹੈ।

@iambobbydeol @iifa ??

A post shared by Nadeempasha (@nadeempasha02) on