ਬੋਹੀਮੀਆ ਨੂੰ ਕਾਰ ਦੀ ਛੱਤ ‘ਤੇ ਚੜ੍ਹ ਕਰਨਾ ਪਿਆ ਪਰਫਾਰਮ,ਵੀਡੀਓ ਵਾਇਰਲ !
bohemia car performance

ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਰੈਪ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ punjabi singer ਮਸ਼ਹੂਰ ਪੰਜਾਬੀ ਰੈਪਰ ਬੋਹੀਮੀਆ ਦੀ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੋਹੀਮੀਆ ਗੱਡੀ ‘ਤੇ ਚੜ੍ਹ ਕੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਮੌਕੇ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆ ਰਹੇ ਨੇ ।

 

View this post on Instagram

 

A post shared by Gossipgiri (@gossipgiriblogs) on

ਖ਼ਾਸ ਗੱਲ ਇਹ ਹੈ ਕਿ ਬੋਹੀਮੀਆ ਦਾ ਇਹ ਵੀਡੀਓ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਇਸ ਦੇ ਨਾਲ ਹੀ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਿਰ ਬੋਹੀਮੀਆ ਨੂੰ ਗੱਡੀ ‘ਤੇ ਚੜ੍ਹ ਕੇ ਪਰਫਾਰਮ ਕਿਉਂ ਕਰਨਾ ਪਿਆ । ਫੈਨਸ ਦੀ ਦੀਵਾਨਗੀ ਕਰਕੇ ਬੋਹੀਮੀਆ ਨੇ ਅਜਿਹਾ ਕੀਤਾ ਜਾਂ ਫਿਰ ਕਾਰਨ ਕੋਈ ਹੋਰ ਹੈ ।ਇਹ ਤਾਂ ਬੋਹੀਮੀਆ ਹੀ ਸਪੱਸ਼ਟ ਕਰ ਸਕਦੇ ਹਨ ।

 

View this post on Instagram

 

A post shared by BOHEMIA (@iambohemia) on

ਬੋਹੀਮੀਆ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡਾ ਨਾਂਅ ਹੈ ਅਤੇ ਰੈਪ ਦੇ ਨਾਲ-ਨਾਲ ਉਹ ਲਿਖਣ ਦਾ ਸ਼ੌਕ ਵੀ ਰੱਖਦੇ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਸਿਤਾਰੇ ਦੀ ਵੱਡੀ ਫੈਨ ਫਾਲੋਵਿੰਗ ਜਿੱਥੇ ਪੰਜਾਬ ‘ਚ ਹੈ । ਉੱਥੇ ਹੀ ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਰੈਪ ਅਤੇ ਸ਼ਾਇਰੀ ਦੇ ਸ਼ੁਕੀਨ ਹਨ ।