ਬਾਕਸ ਆਫ਼ਿਸ ਹਿੱਟ ਫ਼ਿਲਮ ਕੇਸਰੀ ਨੇ ਚਾਰ ਦਿਨਾਂ ‘ਚ ਕਮਾਏ 78 ਕਰੋੜ
blockbuster kesari

ਹਾਲ ਹੀ ਵਿੱਚ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ ਕੇਸਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹਕੇ ਬੋਲ ਰਿਹਾ ਹੈ | ਫ਼ਿਲਮ ਕੇਸਰੀ ਨੇ ਦੂਜੇ ਅਤੇ ਤੀਜੇ ਦਿਨ ਵੀ ਸ਼ਾਨਦਾਰ ਕਮਾਈ ਕੀਤੀ ਹੈ | ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡਿਆ ਦੇ ਜ਼ਰੀਏ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਫ਼ਿਲਮ ਨੇ ਤੀਜੇ ਦਿਨ 18.75 ਕਰੋੜ ਦੀ ਕਮਾਈ ਕੀਤੀ ਹੈ | ਜੇ ਗੱਲ ਕਰੀਏ ਚਾਰ ਦਿਨਾਂ ਦੀ ਕਮਾਈ ਦੇ ਜੋੜ ਦੀ ਤਾਂ ਫ਼ਿਲਮ ਕੇਸਰੀ ਨੇ ਭਾਰਤ ਵਿੱਚ 78 ਕਰੋੜ ਦੀ ਕਮਾਈ ਕਰ ਲਈ ਹੈ |

 

View this post on Instagram

 

Kesari #kesari #kesarimovie #akshaykumar #parineetichopra #karanjohar #anuragsingh #dharmaproductions #battleofsaragarhi #battle #bollywood #boxoffice #movies #action #romantic #rangdekesari #moviestars #punjabi #pollywood #war #watching #keepsupporting #sikhhistory #sikh #sardar #emotional #shoot #song #hindimovie #moviesong

A post shared by KESARI Movie (@kesarimovie) on

ਚੌਥੇ ਦਿਨ ਵੀ ਕੇਸਰੀ ਮੂਵੀ ਦਾ ਸ਼ਾਨਦਾਰ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ | ਜੇ ਗੱਲ ਕਰੀਏ ਇਸ ਸਾਲ ਦੀ ਸਭ ਤੋਂ ਜ਼ਿਆਦਾ ਓਪਨਿੰਗ ਵਾਲਿਆਂ ਫ਼ਿਲਮਾਂ ਦੀ ਤਾਂ ਕੇਸਰੀ ਹੁਣ ਤੱਕ ਟਾਪ ਉੱਤੇ ਹੈ | ਕੇਸਰੀ ਦੀ ਓਪਨਿੰਗ ਕਮਾਈ 21.50 ਕਰੋੜ, ਗਲੀ ਬੁਆਏ ਫਿਲਮ ਦੀ 19.40 ਕਰੋੜ ਅਤੇ ਟੋਟਲ ਧਮਾਲ ਦੀ ਕਮਾਈ 13.01 ਕਰੋੜ ਰਹੀ ਹੈ | ਅਨੁਰਾਗ ਸਿੰਘ ਵੱਲੋਂ ਡਾਇਰੈਕਟ ਕੀਤੀ ਮੂਵੀ ਕੇਸਰੀ ਜਿਸ ਦੀਆਂ ਹਰ ਪਾਸੇ ਤਰੀਫ਼ਾ ਹੋ ਰਹੀਆਂ ਹਨ | ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ |

ਫ਼ਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜਦੋਂ 21 ਬਹਾਦਰ ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ | ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਨੂੰ ਰਿਲੀਜ਼ ਕੀਤਾ ਗਿਆ ਹੈ | ਸਰੋਤਿਆਂ ਵੱਲੋਂ ਕੇਸਰੀ ਫ਼ਿਲਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |